ਨਵੀਂ ਦਿੱਲੀ:ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਦੱਸਿਆ ਕਿ ਓਲੰਪਿਕ ਵਿੱਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦਾ ਪਹਿਲਾ ਦਲ 17 ਜੁਲਾਈ ਨੂੰ ਟੋਕੀਓ ਰਵਾਨਾ ਹੋਵੇਗਾ। ਭਾਰਤੀ ਦਲ ਵਿੱਚ 120 ਤੋਂ ਵੱਧ ਮੈਂਬਰ ਸ਼ਾਮਲ ਹਨ। ਇਸੇ ਤਰ੍ਹਾਂ ਕ੍ਰੋਏਸ਼ੀਆ ਵਿੱਚ ਅਭਿਆਸ ਦੌਰੇ ਦੇ ਆਖ਼ਰੀ ਪੜਾਅ ਵਿੱਚ ਪੁੱਜੀ ਭਾਰਤੀ ਨਿਸ਼ਾਨੇਬਾਜ਼ਾਂ ਦੀ ਟੀਮ 16 ਜੁਲਾਈ ਨੂੰ ਜਗਰੇਬ ਤੋਂ ਟੋਕੀਓ ਲਈ ਰਵਾਨਾ ਹੋਵੇਗੀ ਤੇ ਅਗਲੇ ਦਿਨ ਓਲੰਪਿਕ ਦੇ ਮੇਜ਼ਬਾਨ ਸ਼ਹਿਰ ਵਿੱਚ ਪੁੱਜੇਗੀ। ਟੋਕੀਓ ਪੁੱਜਣ ’ਤੇ ਭਾਰਤੀ ਟੀਮ ਤੇ ਸਹਿਯੋਗੀ ਸਟਾਫ਼ ਕਰੋਨਾਵਾਇਰਸ ਮਹਾਮਾਰੀ ਕਾਰਨ ਤਿੰਨ ਤੋਂ ਚਾਰ ਦਿਨ ਇਕਾਂਤਵਾਸ ਵਿੱਚ ਰਹਿਣਗੇ। ਭਾਰਤੀ ਕੌਮੀ ਰਾਈਫਲ ਸੰਘ ਅਨੁਸਾਰ ਭਾਰਤੀ ਨਿਸ਼ਾਨੇਬਾਜ਼ਾਂ ਦੀ ਟੀਮ ਕਿਉਂਕਿ ਭਾਰਤ ਵਿੱਚੋਂ ਸਿੱਧੇ ਉੱਥੇ ਨਹੀਂ ਜਾ ਰਹੀ, ਇਸ ਲਈ ਉਨ੍ਹਾਂ ਨੂੰ ਲੰਮੇ ਸਮੇਂ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ।