ਨਵੀਂ ਦਿੱਲੀ:ਦੀਪਕ ਕਾਬਰਾ ਓਲੰਪਿਕ ਦੇ ਜਿਮਨਾਸਟਿਕ ਮੁਕਾਬਲਿਆਂ ਵਿੱਚ ਜੱਜ ਵਜੋਂ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਹ 23 ਜੁਲਾਈ ਤੋਂ ਸ਼ੁੁਰੂ ਹੋ ਰਹੇ ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੇ ਜਿਮਨਾਸਟਕ ਮੁਕਾਬਲੇ ਵਿੱਚ ਜੱਜ ਹੋਵੇਗਾ। ਇਸ ਬਾਰੇ 33 ਸਾਲਾ ਦੀਪਕ ਨੇ ਕਿਹਾ, ‘‘ਮੈਨੂੰ ਅਪਰੈਲ ਵਿੱਚ ਇਸ ਬਾਰੇ ਦੱਸ ਦਿੱਤਾ ਗਿਆ ਸੀ ਪਰ ਕਰੋਨਾ ਕਾਰਨ ਸ਼ੱਕ ਸੀ ਕਿ ਓਲੰਪਿਕ ਹੋਵੇਗਾ ਜਾਂ ਨਹੀਂ। ਮੈਨੂੰ ਖ਼ੁਸ਼ੀ ਹੈ ਕਿ ਮੇਰਾ ਓਲੰਪਿਕ ਦਾ ਹਿੱਸਾ ਬਣਨ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ।’’