ਵਾਸ਼ਿੰਗਟਨ:ਵਿਸ਼ਵ ਫੁਟਬਾਲ ਦੀ ਸਿਖਰਲੀ ਸੰਸਥਾ ਫੀਫਾ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਓਲੰਪਿਕ ਲਈ ਫੁਟਬਾਲ ਟੀਮ ਵਿਚ 22 ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਕਿਸੇ ਇਕ ਮੈਚ ਲਈ ਸਿਰਫ 18 ਖਿਡਾਰੀ ਹੀ ਮੌਜੂਦ ਰਹਿ ਸਕਦੇ ਹਨ। ਓਲੰਪਿਕ ਲਈ ਇਸ ਤੋਂ ਪਹਿਲਾਂ ਫੁਟਬਾਲ ਟੀਮ ਵਿਚ 18 ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਸੀ ਜਦਕਿ ਚਾਰ ਵਾਧੂ ਖਿਡਾਰੀ ਹੁੰਦੇ ਸਨ। ਇਨ੍ਹਾਂ ਖਿਡਾਰੀਆਂ ਨੂੰ ਤਾਂ ਹੀ ਖੇਡਣ ਦਾ ਮੌਕਾ ਦਿੱਤਾ ਜਾਂਦਾ ਸੀ ਜੇ ਕੋਈ ਖਿਡਾਰੀ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਿਆ ਹੋਵੇ। ਇਕ ਵਾਰ ਕੋਈ ਖਿਡਾਰੀ ਜ਼ਖਮੀ ਹੋਣ ਤੋਂ ਬਾਅਦ ਮੈਦਾਨ ਵਿਚ ਨਹੀਂ ਆ ਸਕਦਾ ਸੀ ਪਰ ਨਵੇਂ ਨਿਯਮਾਂ ਤਹਿਤ 22 ਖਿਡਾਰੀ ਹਰ ਵੇਲੇ ਮੌਜੂਦ ਰਹਿਣਗੇ।