ਨਵੀਂ ਦਿੱਲੀ:ਪੁਰਸ਼ ਸਿੰਗਲਜ਼ ਵਰਗ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਇੱਕੋ-ਇੱਕ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਨੂੰ ਭਰੋਸਾ ਹੈ ਕਿ ਭਾਰਤੀ ਖਿਡਾਰੀ ਟੋਕੀਓ ਓਲੰਪਿਕ ਵਿੱਚ ਤਗਮਿਆਂ ਦੀ ਹੈਟ੍ਰਿਕ ਬਣਾਉਣ ਵਿੱਚ ਸਫ਼ਲ ਰਹਿਣਗੇ। 2012 ਲੰਡਨ ਓਲੰਪਿਕ ਵਿੱਚ ਸਾਇਨਾ ਨੇਹਵਾਲ ਨੇ ਕਾਂਸੀ ਦਾ ਤਗਮਾ ਤੇ 2016 ਰੀਓ ਓਲੰਪਿਕ ਵਿੱਚ ਪੀਵੀ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। ਪ੍ਰਣੀਤ ਨੇ ਕਿਹਾ, ‘‘ਅਸੀਂ ਤਗਮਾ ਜਿੱਤ ਸਕਦੇ ਹਾਂ। ਜੇ ਲੰਡਨ ਅਤੇ ਰੀਓ ਵਿੱਚ ਦੇਖੀਏ ਤਾਂ ਤਗਮਾ ਜਿੱਤਣ ਦੀ ਉਮੀਦ ਕਾਫੀ ਘੱਟ ਸੀ ਪਰ ਇਸ ਵਾਰ ਤਿੰਨੇ ਵਰਗਾਂ ਵਿੱਚ ਤਗਮੇ ਜਿੱਤਣ ਦਾ ਮੌਕਾ ਹੈ।’’