ਬੰਗਲੁਰੂ:ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਟੀਮ ਕੋਲ ਇਸ ਵਾਰ ਓਲੰਪਿਕ ਵਿੱਚ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ। ਇਸ ਬਾਰੇ ਮਨਪ੍ਰੀਤ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਓਲੰਪਿਕ ਵਿੱਚ ਤਗਮਾ ਜਿੱਤਣ ਦਾ ਸਾਡੇ ਕੋਲ ਚੰਗਾ ਮੌਕਾ ਹੈ। ਇਹ ਵਿਸ਼ਵਾਸ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ।’’ ਉਸ ਨੇ ਕਿਹਾ, ‘‘ਸਾਡੀ ਸਿਖਲਾਈ ਦੀ ਯੋਜਨਾ ਇਸ ਤਰ੍ਹਾਂ ਬਣਾਈ ਗਈ ਹੈ ਕਿ ਅਸੀਂ ਸਹੀ ਸਮੇਂ ’ਤੇ ਚੰਗਾ ਪ੍ਰਦਰਸ਼ਨ ਕਰੀਏ। ਇਸ ਤੋਂ ਇਲਾਵਾ ਟੋਕੀਓ ਦੀ ਗਰਮੀ ’ਚ ਖੇਡਣ ਦੀ ਆਦਤ ਪਾਉਣ ਲਈ ਅਸੀਂ ਕਾਫੀ ਸਮਾਂ ਧੁੱਪ ਵਿੱਚ ਸਿਖਲਾਈ ਪ੍ਰਾਪਤ ਰਹੇ ਹਾਂ।’’