ਨਵੀਂ ਦਿੱਲੀ:ਸੰਸਦੀ ਪੈਨਲ ਨੇ ਟੋਕੀਓ ਓਲੰਪਿਕ ਲਈ ਜਾ ਰਹੇ ਖਿਡਾਰੀਆਂ, ਕੋਚਾਂ ਤੇ ਸਹਿਯੋਗੀ ਸਟਾਫ ਲਈ ਪਹਿਲ ਦੇ ਆਧਾਰ ’ਤੇ ਕਰੋਨਾ ਦਾ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਹੈ। ਪੈਨਲ ਨੇ ਕਿਹਾ ਕਿ ਟੀਮਾਂ ਲਈ ਕੋਚਾਂ ਦੀ ਘਾਟ ਹੈ, ਇਸ ਕਰ ਕੇ ਖਾਲੀ ਥਾਵਾਂ ਨੂੰ ਜਲਦੀ ਭਰਨਾ ਚਾਹੀਦਾ ਹੈ ਤਾਂ ਕਿ ਓਲੰਪਿਕ ਦੀਆਂ ਤਿਆਰੀਆਂ ’ਤੇ ਕੋਈ ਅਸਰ ਨਾ ਪਵੇ। ਟੋਕੀਓ ਓਲੰਪਿਕ ਨੂੰ ਕਰੋਨਾ ਕਾਰਨ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਜੋ ਹੁਣ ਅਗਲੇ ਸਾਲ ਜੁਲਾਈ ਵਿਚ ਹੋਵੇਗੀ।