ਨਵੀਂ ਦਿੱਲੀ:ਵਿਸ਼ਨੂੰ ਸਰਵਾਨਨ ਤੋਂ ਇਲਾਵਾ ਗਣਪਤੀ ਚੇਂਗੱਪਾ ਤੇ ਵਰੁਣ ਠੱਕਰ ਦੀ ਜੋੜੀ ਨੇ ਓਮਾਨ ਵਿਚ ਏਸ਼ੀਅਨ ਕੁਆਲੀਫਾਇਰ ਜ਼ਰੀਏ ਟੋਕੀਓ ਓਲੰਪਿਕ ਕਿਸ਼ਤੀ ਚਾਲਨ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਟੋਕੀਓ ਵਿਚ ਹੋਣ ਵਾਲੀਆਂ ਖੇਡਾਂ ਵਿਚ ਦੇਸ਼ ਦੇ ਚਾਰ ਸੇਲਰ (ਕਿਸ਼ਤੀ ਚਾਲਕ) ਹਿੱਸਾ ਲੈਣਗੇ। ਭਾਰਤ ਪਹਿਲੀ ਵਾਰ ਓਲੰਪਿਕ ਦੇ ਤਿੰਨ ਵਰਗਾਂ ਵਿਚ ਚੁਣੌਤੀ ਪੇਸ਼ ਕਰੇਗਾ।