ਪੈਰਿਸ, 27 ਜੁਲਾਈ

‘ਗੌਨ ਵਿਦ ਦਿ ਵਿੰਡ’ ਸਟਾਰ ਤੇ ਹੌਲੀਵੁੱਡ ਦੇ ਸੁਨਹਿਰੀ ਯੁੱਗ ਦੀ ਅਖੀਰਲੀ ਅਦਾਕਾਰਾ ਓਲਿਵੀਆ ਡੀ ਹੈਵੀਲੈਂਡ ਦਾ ਇੱਥੇ 104 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਇੱਥੇ ਪੈਰਿਸ ਵਿੱਚ ਸਥਿਤ ਆਪਣੇ ਘਰ ’ਚ ਕੁਦਰਤੀ ਮੌਤ ਹੋਈ, ਜਿੱਥੇ ਉਨ੍ਹਾਂ ਆਪਣੀ ਜ਼ਿੰਦਗੀ ਦੇ 60 ਤੋਂ ਵੱਧ ਵਰ੍ਹੇ ਬਿਤਾਏ। ਉਨ੍ਹਾਂ ਦੀ ਅਦਾਕਾਰੀ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਦੋ ਅਕੈਡਮੀ ਪੁਰਸਕਾਰ ਮਿਲੇ। ਸੰਨ 1939 ’ਚ ਫ਼ਿਲਮ ‘ਗੌਨ ਵਿਦ ਦਿ ਵਿੰਡ’ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਕਈ ਚੁਣੌਤੀਪੂਰਨ ਭੂਮਿਕਾਵਾਂ ਨਿਭਾਈਆਂ।