ਮੁੰਬਈ, 20 ਜਨਵਰੀ

ਮਹਾਰਾਸ਼ਟਰ ਵਿੱਚ ਓਮੀਕਰੋਨ ਵਾਇਰਸ ਕੇਸ ਘਟਣ ਕਾਰਨ ਸੂਬੇ ਵਿੱਚ ਅਗਲੇ ਹਫਤੇ ਤੋਂ ਸਕੂਲ ਮੁੜ ਖੁੱਲ੍ਹ ਜਾਣਗੇ। ਇਹ ਜਾਣਕਾਰੀ ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਹਾਲੇ ਵੀ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਕੇਸ ਪੂਰੇ ਦੇਸ਼ ਨਾਲੋਂ ਵਧ ਹਨ। ਮੁੰਬਈ ਵਿੱਚ ਬੁੱਧਵਾਰ ਨੂੰ ਓਮੀਕਰੋਨ ਦੇ 6,032 ਕੇਸ ਸਾਹਮਣੇ ਆਏ ਸਨ ਜਦੋਂ ਕਿ 7 ਜਨਵਰੀ ਨੂੰ ਸਭ ਤੋਂ ਵਧ 20,971 ਕੇਸ ਸਾਹਮਣੇ ਆਏ ਸਨ। ਸੂਬੇ ਦੀ ਸਿੱਖਿਆ ਮੰਤਰੀ ਵਰਸ਼ਾ ਗਾਇਕਵਾਡ ਨੇ ਮੀਡੀਆ ਨੂੰ ਦੱਸਿਆ ਕਿ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਜਿਸ ਕਾਰਨ ਸੋਮਵਾਰ ਤੋਂ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤਕ ਸਕੂਲ ਖੋਲ੍ਹ ਦਿੱਤੇ ਜਾਣਗੇ।