ਸਲਾਲ੍ਹਾ (ਓਮਾਨ), 29 ਮਈ
ਮੌਜੂਦਾ ਚੈਂਪੀਅਨ ਭਾਰਤ ਨੇ ਆਪਣੇ ਆਖਰੀ ਪੂਲ ਏ ਮੈਚ ਵਿੱਚ ਥਾਈਲੈਂਡ ਨੂੰ 17-0 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਆਪਣੇ ਗਰੁੱਪ ਵਿੱਚ ਚੀਨੀ ਤਾਇਪੇ, ਜਾਪਾਨ ਅਤੇ ਥਾਈਲੈਂਡ ਨੂੰ ਹਰਾਇਆ, ਜਦਕਿ ਪਾਕਿਸਤਾਨ ਨਾਲ 1-1 ਨਾਲ ਡਰਾਅ ਰਿਹਾ। ਸੈਮੀਫਾਈਨਲ ‘ਚ ਭਾਰਤ ਕਿਸ ਨਾਲ ਭਿੜੇਗਾ, ਇਹ ਪੂਲ ਬੀ ‘ਚ ਮਲੇਸ਼ੀਆ ਅਤੇ ਓਮਾਨ ਅਤੇ ਪੂਲ ਏ ‘ਚ ਪਾਕਿਸਤਾਨ ਅਤੇ ਜਾਪਾਨ ਵਿਚਾਲੇ ਹੋਣ ਵਾਲੇ ਮੈਚਾਂ ਤੋਂ ਪਤਾ ਚੱਲੇਗਾ।