ਓਨਟਾਰੀਓ— ਕੈਨੇਡੀਅਨ ਸੂਬੇ ਓਨਟਾਰੀਓ ‘ਚ ਸੋਮਵਾਰ ਰਾਤ ਨੂੰ ਛੁਰੇਬਾਜ਼ੀ ਹੋਈ, ਜਿਸ ‘ਚ 30 ਸਾਲਾ ਔਰਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਸੂਤਰਾਂ ਮੁਤਾਬਕ ਟਰੂਡਿਲੇ ਸਟਰੀਟ ‘ਤੇ ਰਾਤ 9.20 ‘ਤੇ ਇਹ ਘਟਨਾ ਵਾਪਰੀ। ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਸ ਦੀ ਤਾਜ਼ਾ ਹਾਲਤ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਕਿਹਾ ਕਿ ਫਿਲਹਾਲ ਉਹ ਜਾਂਚ ਕਰ ਰਹੇ ਹਨ ਕਿ ਇਹ ਇਕ ਦੁਰਘਟਨਾ ਹੀ ਹੈ ਜਾਂ ਜਾਣ-ਬੁੱਝ ਕੇ ਉਸ ਨੂੰ ਜ਼ਖਮੀ ਕੀਤਾ ਗਿਆ। ਕ੍ਰਿਸਮਿਸ ਮਨਾ ਰਹੇ ਲੋਕਾਂ ‘ਚ ਇਸ ਵਾਰਦਾਤ ਮਗਰੋਂ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਘਟਨਾ ਵਾਲੇ ਸਥਾਨ ‘ਤੇ ਪੁਲਸ ਪੁੱਜ ਗਈ ਹੈ ਅਤੇ ਜਿਸ ਇਲਾਕੇ ‘ਚ ਉਸ ‘ਤੇ ਹਮਲਾ ਕੀਤਾ ਗਿਆ, ਉੱਥੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਸ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਗਈ। ਪੁਲਸ ਲੋਕਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤਾਂ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਸਕੇ।