ਦੇਣ ਵਾਲਿਆਂ ਨੇ ਪ੍ਰਾਪਤ ਕੀਤੀਆਂ ਹੁਕਮਾਂ ਦੀਆਂ ਕਾਪੀਆਂ
ਐੱਸ.ਏ.ਐੱਸ. ਨਗਰ 16 ਅਕਤੂਬਰ – ਆਨਲਾਇਨ ਆਪਸ਼ਨ ਅਪਲਾਈ ਕਰਨ ‘ਤੇ ਐੱਸ.ਐੱਸ.ਏ. ਤੇ ਰਮਸਾਅ ਅਧਿਆਪਕਾਂ ਨੇ ਸਿੱਖਿਆ ਵਿਭਾਗ ‘ਚ ਆਉਣ ਲਈ ਹੁਕਮਾਂ ਦੀਆਂ ਕਾਪੀਆਂ ਪ੍ਰਾਪਤ ਕੀਤੀਆਂ|ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਏ. ਤੇ ਰਮਸਾਅ ਅਧਿਆਪਕਾਂ ਨੇ ਆਨ ਲਾਇਨ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਉਹ ਮੁੱਖ ਦਫਤਰ ਵਿਖੇ ਪਹੁੰਚ ਕੇਆਪਣੇ ਸਿੱਖਿਆ ਵਿਭਾਗ ਵਿੱਚ ਆਉਣ ਦੇ ਹੁਕਮਾਂ ਦੀ ਕਾਪੀ ਪ੍ਰਾਪਤ ਕਰ ਰਹੇ ਹਨ| ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਿੱਖਿਆ ਵਿਭਾਗ ‘ਚ ਆਉਣ ਦੀ ਸਹਿਮਤੀ ਨਿਜੀ ਤੌਰ ‘ਤੇ ਸੋਚ ਸਮਝ ਦੇ ਦਿੱਤੀ ਹੈ| ਅੱਜ ਵੀ ਦੇਰ ਸ਼ਾਮ ਤੱਕ ਸਿੱਖਿਆ ਅਧਿਕਾਰੀਆਂ ਨੇ ਮੁੱਖ ਦਫਤਰ ਵਿਖੇ ਪਰਿਵਾਰਾਂ ਨਾਲ ਪਹੁੰਚੇ ਅਧਿਆਪਕਾਂ ਨੂੰ 01-04-2018 ਤੋਂ ਸਿੱਖਿਆ ਵਿਭਾਗ ‘ਚ ਸ਼ਾਮਲ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ| ਅਧਿਆਪਕਾਂ ਨੂੰਹੁਕਮਾਂ ਦੀਆਂ ਕਾਪੀਆਂ ਅੱਜ ਇੰਦਰਜੀਤ ਸਿੰਘ ਡੀਪੀਆਈ ਐਲੀਮੈਂਟਰੀ ਸਿੱਖਿਆ ਕਮ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੌਂਪੀਆਂ ਗਈਆਂ|
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਇਹ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਮਨ ਮਰਜੀ ਦੇ ਖਾਲੀ ਪਈ ਅਸਾਮੀ ਤੇ ਤੈਨਾਤ ਕੀਤਾ ਜਾ ਰਿਹਾ ਹੈ ਅਤੇ ਅਧਿਆਪਕ ਇਸ ਨਾਲਬਹੁਤ ਖੁਸ਼ ਵੀ ਹਨ| ਉਹਨਾਂ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਹਾਜਰ ਹੋਣ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਣ ਦਿੱਤੀ ਜਾ ਰਹੀ|