ਚੰਡੀਗੜ੍ਹ, 9 ਮਈ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਕਿਹਾ ਕਿ ਰਾਜ ਦੀ ਪੁਲੀਸ 30 ਘੰਟਿਆਂ ਦੇ ਅੰਦਰ ਹੋਏ ਦੋ ਧਮਾਕਿਆਂ ਦੀ ਜਾਂਚ ਵਿੱਚ ਸਾਰੀਆਂ ਏਜੰਸੀਆਂ ਦੀ ਮਦਦ ਲੈ ਰਹੀ ਹੈ। ਇਸ ਸਬੰਧ ‘ਚ ਅੱਜ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀ ਟੀਮ ਅੰਮ੍ਰਿਤਸਰ ਪਹੁੰਚ ਗਈ ਹੈ। ਕੌਮੀ ਜਾਂਚ ੲੇਜੰਸੀ ਦੀ ਇਕ ਟੀਮ ਸੋਮਵਾਰ ਨੂੰ ਦੂਜੇ ਧਮਾਕੇ ਵਾਲੀ ਥਾਂ ‘ਤੇ ਪਹੁੰਚੀ ਅਤੇ ਉਸ ਦਾ ਮੁਆਇਨਾ ਕੀਤਾ। ਪਹਿਲਾ ਧਮਾਕਾ 6 ਮਈ ਦੀ ਰਾਤ ਨੂੰ ਹਰਿਮੰਦਰ ਸਾਹਿਬ ਨੇੜੇ ‘ਹੈਰੀਟੇਜ ਸਟਰੀਟ’ ‘ਤੇ ਹੋਇਆ ਸੀ ਤੇ ਦੂਜਾ 8 ਮਈ ਦੀ ਸਵੇਰ ਨੂੰ ਹੋਇਆ। ਇਸ ਵਿੱਚ ਇਕ ਵਿਅਕਤੀ ਜ਼ਖ਼ਮੀ ਹੋਇਆ ਸੀ।