ਸ੍ਰੀਨਗਰ, 24 ਅਪਰੈਲ

ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਇੱਥੇ ਰਾਮਬਾਗ਼ ਇਲਾਕੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਬੇਟੇ ਦਾ ਇੱਕ ਮਕਾਨ ਅੱਜ ਕੁਰਕ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਅਦਾਲਤ ਦੇ ਆਦੇਸ਼ ’ਤੇ ਘਰ ਕੁਰਕ ਕੀਤਾ ਗਿਆ, ਜੋ ਮਾਲ ਰਿਕਾਰਡ ਵਿੱਚ ਸਈਦ ਅਹਿਮਦ ਸ਼ਕੀਲ ਦੇ ਨਾਮ ’ਤੇ ਰਜਿਸਟਰਡ ਹੈ। ਜਾਇਦਾਦ ਕੁਰਕ ਕਰਨ ਸਬੰਧੀ ਇੱਕ ਨੋਟਿਸ ਮਕਾਨ ਦੇ ਬਾਹਰ ਲਗਾ ਦਿੱਤਾ ਗਿਆ ਹੈ। ਅਧਿਕਾਰਿਤ ਸੁੂਤਰਾਂ ਨੇ ਦੱਸਿਆ ਕਿ ਸਈਦ ਸਲਾਹੂਦੀਨ ਦੀ ਹੋਰ ਜਾਇਦਾਦ ਵੀ ਕੁਰਕ ਕੀਤੇ ਜਾਣ ਦੀ ਸੰਭਾਵਨਾ ਹੈ।