ਐਸ ਏ ਐਸ ਨਗਰ, ਜੂਨ 19: ਜਿਲਾ ਐਸ.ਏ.ਐਸ ਨਗਰ ਦੀ ਪੁਲਿਸ ਵੱਲੋਂ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਨਵਾਂ ਗਰਾਉਂ ਵਿਖੇ 16 ਜੂਨ ਨੂੰ ਬਲਕਾਰ ਸਿੰਘ ਪੁੱਤਰ ਨਿਰੰਜਣ ਸਿੰਘ ਦੇ ਹੋਏ ਕਤਲ ਕੇਸ ਨੂੰ ਸੁਲਝਾ ਲਿਆ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਥਾਣਾ ਨਵਾਂ ਗਰਾਉਂ ਦੀ ਪੁਲਿਸ ਪਾਰਟੀ ਨੇ ਡੀ ਐਸ ਪੀ ਸ਼ਹਿਰੀ-1 ਗੁਰਸ਼ੇਰ ਸਿੰਘ ਤੇ ਐਸ ਐਚ ਓ ਅਸ਼ੋਕ ਕੁਮਾਰ ਦੀ ਨਿਗਰਾਨੀ 48 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਅਜੀਤ ਪਾਸੀ ਤੇ ਮੁਕੇਸ਼ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਨਵਾਂ ਗਰਾਉਂ ਵਿਖੇ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸੋਈਆ ਕਲਾਂ ਦੇ ਬਿਆਨ ‘ਤੇ ਮੁਕੱਦਮਾ ਨੰਬਰ 54 ਮਿਤੀ 15-6-2020 ਅ/ਧ 307, 323,34 ਬਰਖਿਲਾਫ ਦੋਸ਼ੀ ਅਜੀਤ ਪਾਸੀ , ਮੁਕੇਸ਼ ਅਤੇ ਮਨੀਸ ਦੇ ਦਰਜ ਰਜਿਸਟਰ ਹੋਇਆ ਸੀ।
ਮੁਦੱਈ ਮੁਕੱਦਮਾ ਨੇ ਦੱਸਿਆ ਕਿ ਉਸ ਦੇ ਪਿਤਾ ਬਲਕਾਰ ਸਿੰਘ ਕਾਹਲੋਂ ਫਾਰਮ ਨਵਾਂਗਾਓਂ ਵਿਖੇ ਬਤੌਰ ਮੈਨੇਜਰ ਕੰਮ ਕਰਦੇ ਸਨ ਤੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਤਾੜ ਕੇ ਰੱਖਦੇ ਸਨ | ਅਜੀਤ ਪਾਸੀ , ਮੁਕੇਸ਼ ਅਤੇ ਮਨੀਸ਼ ਨੂੰ ਉਹਨਾਂ ਨੇ ਕੋਈ ਕੰਮ ਠੀਕ ਨਾ ਕਰਨ ਦੀ ਵਜਾ ਨਾਲ ਤਾੜਿਆ ਸੀ ਜਿਸ ਕਰਕੇ ਦੋਸ਼ੀਆਂ ਨੇ ਉਸਦੇ ਪਿਤਾ ਬਲਕਾਰ ਸਿੰਘ ਸਿਰ ਵਿੱਚ ਕੁਹਾੜਾ ਮਾਰਿਆ ਜੋ ਜੇਰੇ ਇਲਾਜ ਪੀ ਜੀ ਆਈ ਚੰਡੀਗੜ੍ਹ ਸਨ ਜਿੱਥੇ ਉਨ੍ਹਾਂ ਦੀ 16-6-2020 ਨੂੰ ਮੌਤ ਹੋ ਗਈ ਸੀ ਜਿਸ ਤੇ ਮੁਕੱਦਮੇ ਵਿੱਚ ਵਿੱਚ ਅ/ਧ 302 ਆਈ ਪੀ ਸੀ ਦਾ ਵਾਧਾ ਕੀਤਾ ਗਿਆ ਸੀ।
ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।