ਬ੍ਰਿਸਬੇਨ, 24 ਮਾਰਚ
ਆਸਟਰੇਲੀਆ ਦੀ ਐਸ਼ ਬਾਰਟੀ ਨੇ ਤੀਜਾ ਗਰੈਂਡ ਸਲੈਮ ਜਿੱਤਣ ਦੇ ਦੋ ਮਹੀਨਿਆਂ ਦੇ ਅੰਦਰ ਬੁੱਧਵਾਰ ਨੂੰ ਟੈਨਿਸ ਤੋਂ ਸੰਨਿਆਸ ਲੈ ਲਿਆ। ਬਾਰਟੀ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਉਸ ਨੇ ਆਲਮੀ ਦਰਜਾਬੰਦੀ ’ਚ ਪਹਿਲੇ ਸਥਾਨ ’ਤੇ ਰਹਿੰਦਿਆਂ ਇਹ ਫ਼ੈਸਲਾ ਕਰਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ। ਨੰਬਰ ਇਕ ਰੈਂਕਿੰਗ ’ਤੇ ਰਹਿੰਦਿਆਂ ਸੰਨਿਆਸ ਲੈਣ ਵਾਲੀ ਉਹ ਦੂਜੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਜਸਟਿਨ ਹੈਨਿਨ ਨੇ ਮਈ 2008 ’ਚ ਨੰਬਰ ਇਕ ’ਤੇ ਰਹਿੰਦਿਆਂ ਟੈਨਿਸ ਨੂੰ ਅਲਵਿਦਾ ਕਿਹਾ ਸੀ।