ਲੰਡਨ,  ਕ੍ਰਿਕਟ ਕਲੱਬ (ਐੱਮਸੀਸੀ) ਨੇ ਦੂਸਰੇ ਐਸ਼ੇਜ਼ ਕ੍ਰਿਕਟ ਟੈਸਟ ਦੇ ਅਖ਼ੀਰਲੇ ਦਿਨ ਜੌਨੀ ਬੇਅਰਸਟੋਅ ਦੇ ਵਿਵਾਦਤ ਢੰਗ ਨਾਲ ਆੳੂਟ ਹੋਣ ਮਗਰੋਂ ਲਾਰਡਜ਼ ਦੇ ‘ਲਾਂਗ ਰੂਮ’ ਵਿੱਚ ਆਸਟਰੇਲਿਆੲੀ ਟੀਮ ਨਾਲ ਬਹਿਸ ਮਗਰੋਂ ਤਿੰਨ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ੳੁਨ੍ਹਾਂ ਨੇ ਐਤਵਾਰ ਨੂੰ ਲੰਚ ਲੲੀ ਡਰੈਸਿੰਗ ਰੂਮ ਵਿੱਚ ਜਾਣ ਦੌਰਾਨ ਮਹਿਮਾਨ ਟੀਮ ਦੇ ਕੲੀ ਖਿਡਾਰੀਆਂ ਨੂੰ ਕਥਿਤ ਅਪਸ਼ਬਦ ਬੋਲੇ ਸਨ। ਟੈਲੀਵਿਜ਼ਨ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਸਲਾਮੀ ਬੱਲੇਬਾਜ਼ ੳੁਸਮਾਨ ਖਵਾਜਾ ਅਤੇ ਡੇਵਿਡ ਵਾਰਨਰ ਦੀ ਲਾਂਗ ਰੂਮ ਵਿੱਚ ਦਰਸ਼ਕਾਂ ਨਾਲ ਤਿੱਖੀ ਬਹਿਸ ਹੋੲੀ। ਸਟੇਡੀਅਮ ਦਾ ਇਹ ਹਿੱਸਾ ਐੱਮਸੀਸੀ ਮੈਂਬਰਾਂ ਅਤੇ ੳੁਨ੍ਹਾਂ ਦੇ ਮਹਿਮਾਨਾਂ ਲੲੀ ਰਾਖਵਾਂ ਹੁੰਦਾ ਹੈ। ਸੁਰੱਖਿਆ ਕਰਮੀਆਂ ਨੇ ਖਵਾਜਾ ਨੂੰ ਪਿੱਛੇ ਹਟਾਇਆ। ਵਾਰਨਰ ਨੂੰ ਵੀ ਕੁੱਝ ਮੈਂਬਰਾਂ ’ਤੇ ਟਿੱਪਣੀ ਕਰਦਿਆਂ ਦੇਖਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਐੱਮਸੀਸੀ ਨੇ ਬੀਤੀ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ, ‘‘ਐੱਮਸੀਸੀ ਪੁਸ਼ਟੀ ਕਰ ਸਕਦਾ ਹੈ ਕਿ ੳੁਸ ਨੇ ਅੱਜ ਦੀ ਘਟਨਾ ਨੂੰ ਦੇਖਦਿਆਂ ਤਿੰਨ ਮੈਂਬਰਾਂ ਦੀ ਪਛਾਣ ਕਰ ਕੇ ੳੁਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਂਚ ਚੱਲਣ ਤੱਕ ੳੁਨ੍ਹਾਂ ਨੂੰ ਲਾਰਡਜ਼ ਵਿੱਚ ਵਾਪਸ ਆੳੁਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’