ਓਨਟਾਰੀਓ—ਨਿਊ ਡੈਮੋਕ੍ਰੇਟਿਕ ਪਾਰਟੀ (ਐਨ. ਡੀ. ਪੀ) ਦੇ ਨਵੇਂ ਮੁਖੀ ਬਣੇ ਜਗਮੀਤ ਸਿੰਘ ਨੇ 1985 ਵਿਚ ਏਅਰ ਇੰਡੀਆ ਦੀ ਉਡਾਣ 182 ਦੇ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦੀਆਂ ਕੈਨੇਡੀਅਨ ਗੁਰਦੁਆਰਿਆਂ ਵਿਚ ਲੱਗੀਆਂ ਤਸਵੀਰਾਂ ਦੇ ਬਾਰੇ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਏ। ਇਸ ਹਮਲੇ ਵਿਚ 329 ਲੋਕਾਂ ਦੀ ਮੌਤ ਹੋ ਗਈ ਸੀ।
ਇਕ ਇੰਟਰਵਿਊ ਦੌਰਾਨ ਬਾਰ-ਬਾਰ ਪੁੱਛੇ ਜਾਣ ‘ਤੇ ਤਲਵਿੰਦਰ ਸਿੰਘ ਪਰਮਾਰ ਨੂੰ ਸ਼ਹੀਦ ਜਾਂ ਸ਼ਹੀਦ ਦੇ ਰੂਪ ਵਿਚ ਸਨਮਾਨਤ ਕਰਨ ਦੇ ਖਾਸ ਮੁੱਦੇ ਨੂੰ ਸਿੰਘ ਨੇ ਸੰਬੋਧਨ ਕਰਨ ਤੋਂ ਪਰਹੇਜ ਕੀਤਾ, ਹਾਲਾਂਕਿ ਉਨ੍ਹਾਂ ਨੇ ਕਨਿਸ਼ਕ ਬੰਬਾਰੀ ਨੂੰ ਘਿਨਾਉਣੇ ਕਤਲੇਆਮ ਦੇ ਰੂਪ ਵਿਚ ਵਰਣਿਤ ਕੀਤਾ ਅਤੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਏਅਰ ਇੰਡੀਆ ਹਮਲੇ ਲਈ ਕੌਣ ਜ਼ਿੰਮੇਵਾਰ ਹੈ ਅਤੇ ਨਾਲ ਹੀ ਕਿਹਾ ਕਿ ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਇਸ ਹਮਲੇ ਦਾ ਅਸਲ ਵਿਚ ਜ਼ਿੰਮੇਵਾਰ ਕੋਣ ਹੈ। ਮ੍ਰਿਤਕਾਂ ਵਿਚ 298 ਕੈਨੇਡੀਅਨ ਨਾਗਰਿਕ ਸਨ ਅਤੇ ਬੰਬ ਧਮਾਕੇ ਨਾਲ ਜੁੜੇ ਮਾਮਲੇ ਵਿਚ ਇੰਦਰ ਸਿੰਘ ਰੇਆਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਏਅਰ ਇੰਡੀਆ 182 ਫੈਮਿਲੀਜ਼ ਐਸੋਸੀਏਸ਼ਨ ਦੇ ਚੇਅਰਮੈਨ ਬਾਲ ਗੁਪਤਾ ਨੇ ਅਜਿਹੇ ਪੋਰਟਰੇਟ ਪ੍ਰਦਰਸ਼ਨੀ ਬਾਰੇ ਕਿਹਾ ਕਿ ”ਇਹ ਸਾਰਾ ਕੰਮ ਅੱਤਵਾਦ ਅਤੇ ਅੱਤਵਾਦੀਆਂ ਦੀ ਵਡਿਆਈ ਕਰ ਰਿਹਾ ਹੈ। ਇਹ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ।” ਦੱਸਣਯੋਗ ਹੈ ਕਿ ਗੁਪਤਾ ਦੀ ਪਤਨੀ ਰਾਮਵਤੀ ਵੀ ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਲੋਕਾਂ ਵਿਚੋ ਇਕ ਸੀ। ਸ਼੍ਰੀ ਗੁਪਤਾ ਟੋਰਾਂਟੋ ਵਿਚ ਰਹਿੰਦੇ ਹਨ ਅਤੇ ਉਹ ਜਗਮੀਤ ਸਿੰਘ ਦਾ ਇਹ ਇੰਟਰਵਿਊ ਦੇਖ ਕੇ ਨਿਰਾਸ਼ ਹੋ ਗਏ।
ਦੱਸਣਯੋਗ ਹੈ ਕਿ ਕੈਨੇਡਾ ਦੀ ਐਨ. ਡੀ. ਪੀ ਪਾਰਟੀ ਵੱਲੋਂ ਸੋਮਵਾਰ ਨੂੰ ਪੰਜਾਬੀ ਮੁੰਡੇ ਜਗਮੀਤ ਸਿੰਘ ਜਿੰਮੀ ਨੂੰ ਪਾਰਟੀ ਦਾ ਮੁਖੀ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਸ਼ ਦੀ ਕਿਸੇ ਵੱਡੀ ਰਾਜਨੀਤਕ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਗੋਰੇ ਨੇਤਾ ਬਣ ਗਏ ਹਨ। ਓਨਟਾਰੀਓ ਸੂਬੇ ਵਿਚ ਸਿੰਘ ਨੂੰ ਸਾਲ 2019 ਦੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਰੁੱਧ ਪਾਰਟੀ ਦੀ ਅਗਵਾਈ ਕਰਨ ਲਈ ਪਹਿਲੀ ਵੋਟ ਦੇ ਆਧਾਰ ‘ਤੇ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ। ਜਗਮੀਤ ਸਿੰਘ ਨੇ 53.6 ਫੀਸਦੀ ਵੋਟ ਹਾਸਲ ਕਰ ਕੇ ਇਸ ਨਿਰਣਾਇਕ ਫਰਸਟ ਬੈਲਟ ਵਿਚ 3 ਹੋਰ ਉਮੀਦਵਾਰਾਂ ‘ਤੇ ਜਿੱਤ ਦਰਜ ਕੀਤੀ।