ਨਵੀਂ ਦਿੱਲੀ: ਭਾਰਤ ਦੀ 16 ਸਾਲਾ ਹਰਸਿਮਰਨ ਕੌਰ ਵੀਰਵਾਰ ਤੋਂ ਕੈਨਬਰਾ ਵਿਚ ਐਨਬੀਏ ਗਲੋਬਲ ਅਕੈਡਮੀ ਵਿਚ ਸਿਖਲਾਈ ਕੈਂਪ ਵਿਚ ਹਿੱਸਾ ਲਵੇਗੀ। ਉਹ ਇਸ ਕੈਂਪ ਵਿਚ ਹਿੱਸਾ ਲੈਣ ਵਾਲੀ ਪਹਿਲੀ ਗ਼ੈਰ-ਆਸਟਰੇਲੀਅਨ ਕੁੜੀ ਬਣ ਗਈ ਹੈ। ਉਹ 24 ਨਵੰਬਰ ਤੋਂ ਬੀਚ ਬਾਸਕਟਬਾਲ ਦੇ ਆਸਟਰੇਲੀਆ ਦੇ ਸੈਂਟਰ ਆਫ ਐਕਸੀਲੈਂਸ ਤੋਂ ਖੇਡ ਦੇ ਗੁਰ ਸਿੱਖੇਗੀ।