ਓਟਵਾ, 7 ਜਨਵਰੀ : ਐਨਡੀਪੀ ਆਗੂ ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ 3 ਜਨਵਰੀ ਨੂੰ ਧੀ ਨੇ ਜਨਮ ਲਿਆ।
ਵੀਰਵਾਰ ਨੂੰ ਜਗਮੀਤ ਸਿੰਘ ਨੇ ਇਨਸਟਾਗ੍ਰਾਮ ਉੱਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਤੇ ਬੱਚੀ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਆਖਿਆ ਕਿ ਸਾਡਾ ਸਾਰਾ ਪਰਿਵਾਰ ਇਸ ਨਵੇਂ ਜੀਅ ਦੀ ਆਮਦ ਨਾਲ ਕਾਫੀ ਖੁਸ਼ ਹੈ। 43 ਸਾਲਾ ਜਗਮੀਤ ਸਿੰਘ ਤੇ 31 ਸਾਲ ਗੁਰਕਿਰਨ ਕੌਰ ਫਰਵਰੀ 2018 ਵਿੱਚ ਵਿਆਹ ਬੰਧਨ ਵਿੱਚ ਬੱਝੇ ਸਨ।
ਸਿੱਧੂ ਫੈਸ਼ਨ ਡਿਜ਼ਾਈਨਰ ਹੈ ਤੇ ਉਨ੍ਹਾਂ ਆਪਣੀ ਭੈਣ ਨਾਲ ਰਲ ਕੇ ਨਿਊ ਏਜ ਸਾਊਥ ਏਸ਼ੀਅਨ ਕਲੋਦਿੰਗ ਲਾਈਨ ਜੰਗੀਰੋ ਸ਼ੁਰੂ ਕੀਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਜਗਮੀਤ ਤੇ ਸਿੱਧੂ ਨੂੰ ਵਧਾਈਆਂ ਦਿੱਤੀਆਂ ਗਈਆਂ। ਕੰਜ਼ਰਵੇਟਿਵ ਆਗੂ ਓਟੂਲ ਵੱਲੋਂ ਵੀ ਜਗਮੀਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।