ਐਡਮਿੰਟਨ : ਐਡਮਿੰਟਨ ਵਿਖੇ ਘਰਾਂ ਨੂੰ ਅੱਗ ਲਾਉਣ ਦੀਆਂ 24 ਵਾਰਦਾਤਾਂ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆ ਚੁੱਕੀਆਂ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ। ਐਡਮਿੰਟਨ ਪੁਲਿਸ ਨੇ ਕਿਹਾ ਕਿ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਜ਼ਨੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਅਗਜ਼ਨੀ ਦੇ ਮਾਮਲਿਆਂ ਦੀ ਪੜਤਾਲ ਮਈ ਵਿਚ ਆਰੰਭੀ ਗਈ ਜਦੋਂ ਸਟ੍ਰੈਥਨ ਇਲਾਕੇ ਵਿਚ ਲੱਗੀ ਅੱਗ ਦੇ ਮਸਲੇ ਤੋਂ ਕਈ ਸੰਕੇਤ ਮਿਲਦੇ ਨਜ਼ਰ ਆਏ। ਅਗਜ਼ਨੀ ਦਾ ਨਿਸ਼ਾਨਾ ਬਣੇ ਕੁਝ ਘਰ ਖਾਲੀ ਸਨ ਜਦਕਿ ਕੁਝ ਘਰਾਂ ਵਿਚ ਲੋਕ ਰਹਿ ਰਹੇ ਸਨ। ਇਸ ਤੋਂ ਇਲਾਵਾ ਗੈਰਾਜ ਅਤੇ ਸ਼ੈਡ ਵੀ ਅਗਜ਼ਨੀ ਦਾ ਨਿਸ਼ਾਨਾ ਬਣੇ।