ਨਵੀਂ ਦਿੱਲੀ, 27 ਫਰਵਰੀ
ਮੇਘਾਲਿਆ ਤੇ ਨਾਗਾਲੈਂਡ ਵਿੱਚ ਅੱਜ ਅਸੈਂਬਲੀ ਚੋਣਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਜਾਰੀ ਚੋਣ ਸਰਵੇਖਣਾਂ ਵਿੱਚ ਤ੍ਰਿਪੁਰਾ ਤੇ ਨਾਗਾਲੈਂਡ ਵਿੱਚ ਮੁੜ ਭਾਜਪਾ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ ਜਦੋਂਕਿ ਮੇਘਾਲਿਆ ਵਿੱਚ ਚਹੁੰ-ਕੋਣੀ ਮੁਕਾਬਲੇ ਦੀ ਪੇਸ਼ੀਨਗੋਈ ਕੀਤੀ ਗਈ ਹੈ। ਨਾਗਾਲੈਂਡ ਵਿੱਚ ਭਾਜਪਾ ਤੇ ਐੱਨਡੀਪੀਪੀ ਗੱਠਜੋੜ ਨੂੰ 60 ਮੈਂਬਰੀ ਸੂਬਾਈ ਅਸੈਂਬਲੀ ਵਿੱਚ 35 ਤੋਂ 49 ਸੀਟਾਂ ਨਾਲ ਸਪਸ਼ਟ ਬਹੁਮਤ ਮਿਲਦਾ ਵਿਖਾਇਆ ਗਿਆ ਹੈ। ਉੱਤਰ ਪੂਰਬ ਦੇ ਇਨ੍ਹਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਣੀ ਹੈ।