ਨਵੀਂ ਦਿੱਲੀ, 30 ਜੂਨ
ਪੀਟੀਸੀ (ਓਖਲਾ) ਚੈਨਲ ਦੇ ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਦੀ ਕਰੋਨਾ ਕਾਰਨ ਮੌਤ ਹੋ ਗਈ। ਦਵਿੰਦਰ ਨੂੰ ਮਹੀਨਾ ਪਹਿਲਾਂ ਦਿੱਲੀ ਵਿਚ ਕਰੋਨਾ ਹੋ ਗਿਆ ਸੀ, ਜਿਸ ਮਗਰੋਂ ਉਸ ਨੂੰ ਪਹਿਲਾਂ ਇੱਥੇ ਤੇ ਫਿਰ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਕਈ ਦਿਨ ਵੈਂਟੀਲੇਟਰ ਉਪਰ ਰੱਖਿਆ ਗਿਆ।