ਨਵੀਂ ਦਿੱਲੀ— ਏਸ਼ੀਅ ਕੱਪ ਕ੍ਰਿਕਟ ਟੂਰਾਨਮੈਂਟ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਚੋਣਕਰਤਾਵਾਂ ਨੇ ਵਿਰਾਟ ਕੋਹਲੀ ਨੂੰ ਏਸ਼ੀਆ ਕੱਪ ਤੋਂ ਆਰਾਮ ਦੇ ਕੇ ਉਨ੍ਹਾਂ ਦੇ ਸਥਾਨ ‘ਤੇ ਰੋਹਿਤ ਸ਼ਰਮਾ ਨੂੰ ਸਯੁੰਕਤ ਅਰਬ ਅਮੀਰਾਤ ‘ਚ ਹੋਣ ਵਾਲੇ ਟੂਰਨਾਮੈਂਟ ਲਈ ਸ਼ਨੀਵਾਰ ਨੂੰ 16 ਮੈਂਬਰੀ ਟੀਮ ਦੀ ਕਮਾਨ ਸੌਂਪੀ। ਉਥੇ ਸ਼ਿਖਰ ਧਵਨ ਨੂੰ ਉਪ-ਕਪਤਾਨ ਬਣਾ ਕੇ ਵੱਡੀ ਜ਼ਿੰਮੇਦਾਰੀ ਦਿੱਤੀ ਗਈ। ਧਵਨ ਦੀ ਇਹ ਵੱਡੀ ਜਿੰਮੇਦਾਰੀ ਇਸ ਲਈ ਵੀ ਬਣਦੀ ਹੈ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ।ਟੀਮ ‘ਚ ਮਨੀਸ਼ ਪਾਂਡੇ ਦੀ ਵਾਪਸੀ ਹੋਈ। ਉਥੇ ਰਾਜਸਥਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਟੀਮ ‘ਚ ਇਕਮਾਤਰ ਨਵਾਂ ਚਿਹਰਾ ਹੈ। ਪਾਂਡੇ ਲਗਾਤਾਰ ਚੰਗਾ ਨਹੀਂ ਖੇਡ ਸਕੇ ਹਨ ਪਰ ਚਾਰ ਟੀਮਾਂ ਦੀ ਸੀਰੀਜ਼ ‘ਚ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਇੰਡੀਆ-ਬੀ ਲਈ ਚਾਰ ਮੈਚਾਂ ‘ਚ 306 ਦੌੜਾਂ ਬਣਾਈਆਂ ਸਨ। ਉਥੇ ਟੀਮ ‘ਚ ਖਲੀਲ ਅਹਿਮਦ ਨੂੰ ਪਹਿਲੀ ਵਾਰ ਚੁਣਿਆ ਗਿਆ।

-ਇਸ ਪ੍ਰਕਾਰ ਹੈ ਟੀਮ
ਰੋਹਿਤ ਸ਼ਰਮਾ(ਕਪਤਾਨ), ਸ਼ਿਖਰ ਧਵਨ (ਉਪ-ਕਪਤਾਨ), ਕੇ.ਐੱਲ.ਰਾਹੁਲ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਕੁਲਦੀਪ, ਯਾਦਵ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਖਲੀਲ ਅਹਿਮਦ।