ਨਵੀਂ ਦਿੱਲੀ—ਪਾਕਿਸਤਾਨ ਨੇ ਏਸ਼ੀਆ ਕੱਪ ਦੇ ਪਹਿਲੀ 18 ਮੈਂਬਰੀ ਟੀਮ ਟ੍ਰੇਨਿੰਗ ਕੈਂਪ ਲਈ ਚੁਣੀ ਹੈ। ਇਸ ਟੀਮ ‘ਚ ਸਾਬਕਾ ਪਾਕਿਸਤਾਨੀ ਕਪਤਾਨ ਅਜਹਰ ਅਲੀ ਨੂੰ ਜਗ੍ਹਾ ਨਹੀਂ ਮਿਲੀ ਹੈ। ਇਹ ਟ੍ਰੇਨਿੰਗ ਕੈਂਪ 3 ਤੋਂ 10 ਸਤੰਬਰ ਦੇ ਵਿਚਕਾਰ ਲਾਹੌਰ ਦੇ ਗਦਾਫੀ ਸਟੇਡੀਅਮ ‘ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਟੀਮ ਏਸ਼ੀਆ ਕੱਪ ਲਈ ਯੂ.ਏ.ਈ ਰਵਾਨਾ ਹੋਵੇਗੀ। ਵੀਰਵਾਰ ਨੂੰ 18 ਮੈਂਬਰੀ ਟੀਮ ਚੀਫ ਸਿਲੇਕਟਰ ਇੰਜ਼ਮਾਮ ਓਲ ਹਕ ਦੇ ਕੋਚ ਮਿਕੀ ਆਰਥਰ ਅਤੇ ਕਪਤਾਨ ਸਰਫਰਾਜ਼ ਖਾਨ ਨਾਲ ਗੱਲਬਾਤ ਕਰਕੇ ਘੋਸ਼ਿਤ ਕੀਤੀ ਹੈ। ਵੈਸੇ ਪਾਕਿਸਤਾਨ ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਭੇਜੇਗਾ। ਇਸ ਲਈ ਇਸ ਟੀਮ ਤੋਂ ਵੀ 3 ਖਿਡਾਰੀਆਂ ਦੀ ਛਾਂਟੀ ਹੋਵੇਗੀ। ਏਸ਼ੀਆ ਕੱਪ 15 ਤੋਂ 28 ਸਤੰਬਰ ਤੱਕ ਖੇਡਿਆ ਜਾਣਾ ਹੈ। ਇਮਾਦ ਵਸੀਮ ਦੀ ਲੰਮੇ ਸਮੇਂ ਤੋਂ ਬਾਅਦ ਟੀਮ ‘ਚ ਵਾਪਸੀ ਹੋਈ ਹੈ। ਉਹ ਪਾਕਿਸਤਾਨ ਸੁਪਰ ਲੀਗ ਦੌਰਾਨ ਜ਼ਖਮੀ ਹੋ ਗਏ ਸਨ। ਪਾਕਿਸਤਾਨ ਨੂੰ ਏਸ਼ੀਆ ਕੱਪ ‘ਚ ਪੂਲ ਏ ‘ਚ ਭਾਰਤ ਦੇ ਨਾਲ ਰੱਖਿਆ ਗਿਆ ਹੈ। ਦੋਵੇਂ ਟੀਮਾਂ ਵਿਚਕਾਰ ਮੁਕਾਬਲਾ 19 ਸਤੰਬਰ ਨੂੰ ਹੋਵੇਗਾ। ਇਸ ਸਾਲ ਏਸ਼ੀਆ ਕਪ 50 ਓਵਰਾਂ ਦੇ ਫਾਰਮੈਂਟ ‘ਚ ਖੇਡਿਆ ਜਾਵੇਗਾ। ਸਾਲ 2016 ‘ਚ ਇਹ ਟੂਰਨਾਮੈਂਟ ਟੀ-20 ਫਾਰਮੈਂਟ ‘ਚ ਖੇਡਿਆ ਗਿਆ ਸੀ।

-18 ਮੈਂਬਰੀ ਟੀਮ
ਫਖਰ ਜ਼ਮਾਨ, ਇਮਾਮ-ਓਲ-ਹਕ, ਸ਼ਾਨ ਮਸੂਦ, ਮੁਹੰਮਦ ਹਫੀਜ਼, ਬਾਬਰ ਆਜ਼ਮ, ਸ਼ੋਇਬ ਮਲਿਕ, ਆਸਿਫ ਅਲੀ, ਹਾਰਿਸ ਸੋਹੇਲ, ਸਰਫਰਾਜ਼ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਇਮਾਦ ਵਸੀਮ, ਹਸਨ ਅਲੀ, ਉਸਮਾਨ ਖਾਨ ਸ਼ਿਨਵਾਰੀ, ਮੁਹੰਮਦ ਆਮਿਰ, ਜੁਨੈਦ ਖਾਨ, ਸ਼ਾਹੀਨ ਸਾਹ ਅਫਰੀਦੀ ਅਤੇ ਫਹੀਮ ਅਸ਼ਰਕ।