ਸ਼ਾਰਜਾਹ, 14 ਜਨਵਰੀ
ਏਸ਼ੀਆ ਫੁਟਬਾਲ ਕੱਪ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਮਿਲੀ ਹਾਰ ਦੇ ਬਾਵਜੂਦ ਭਾਰਤ ਦੇ ਕੋਲ ਬਹਿਰੀਨ ਦੇ ਖ਼ਿਲਾਫ਼ ਇੱਥੇ ਸੋਮਵਾਰ ਨੂੰ ਹੋਣ ਵਾਲੇ ਏਸ਼ੀਆ ਫੁਟਬਾਲ ਕੱਪ ਦੇ ਗਰੁੱਪ (ਏ) ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਨਾਕਆਊਟ ਗੇੜ ਵਿਚ ਥਾਂ ਬਣਾਉਣ ਦਾ ਵਿਸ਼ੇਸ਼ ਮੌਕਾ ਹੈ। ਭਾਰਤ ਦੇ ਲਈ ਵਿਸ਼ਵ ਦਰਜਾਬੰਦੀ ਵਿਚ 113ਵੇਂ ਸਥਾਨ ਉੱਤੇ ਕਾਬਜ਼ ਪੱਛਮੀ ਏਸ਼ਿਆਈ ਟੀਮ ਦੇ ਖਿਲਾਫ਼ ਡਰਾਅ ਮੈਚ ਖੇਡਿਆ ਵੀ ਨਾਕਆਊਟ ਗੇੜ ਵਿਚ ਪੁੱਜਣ ਲਈ ਕਾਫੀ ਹੋਵੇਗਾ। 97ਵੇਂ ਦਰਜਾਬੰਦੀ ਵਾਲਾ ਭਾਰਤ ਇਸ ਮੁਕਾਮ ਉੱਤੇ ਪੁੱਜਣ ਲਈ ਉਤਸਕ ਹੋਵੇਗਾ ਕਿਉਂਕਿ ਭਾਰਤੀ ਟੀਮ ਕੋਲ 1984 ਅਤੇ 2011 ਬਾਅਦ ਲੰਬੇ ਸਮੇਂ ਦੀ ਉਡੀਕ ਬਾਅਦ ਅਜਿਹਾ ਕਰਨ ਦਾ ਮੌਕਾ ਆਇਆ ਹੈ। ਸ਼ਾਰਜਾਹ ਸਟੇਡੀਅਮ ਵਿਚ ਹੋਣ ਵਾਲਾ ਇਹ ਮੈਚ ਭਾਰਤੀ ਟੀਮ ਦੇ ਲਈ ਬੇਹੱਦ ਅਹਿਮ ਹੈ। ਇਸ ਮੈਚ ਨਾਲ ਕਪਤਾਨ ਸੁਨੀਲ ਛੇਤਰੀ ਸਾਬਕਾ ਕਪਤਾਨ ਭਾਈਚੁੰਗ ਭੂਟੀਆ ਦੇ ਨਾਲ ਦੇਸ਼ ਦੇ ਲਈ ਸਭ ਤੋਂ ਵੱਧ 107 ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਸੋਮਵਾਰ ਨੂੰ ਹਾਰ ਦੇ ਬਾਵਜੂਦ ਭਾਰਤੀ ਟੀਮ ਦੋ ਮੈਚਾਂ ਵਿਚੋਂ ਤਿੰਨ ਅੰਕ ਦੇ ਨਾਲ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚਾਰ ਟੀਮਾਂ ਵਿਚੋਂ ਇੱਕ ਦੇ ਰੂਪ ਵਿਚ ਨਾਕਆਊਟ ਗੇੜ ਵਿਚ ਪੁੱਜ ਸਕਦੀ ਹੈ ਬਸ਼ਰਤੇ ਕਿ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੀ ਟੀਮ ਗਰੁੱਪ (ਏ) ਦੇ ਅਲ ਐਨ ਵਿਚ ਥਾਈਲੈਂਡ ਨੂੰ ਹਰਾ ਦੇਵੇ। ਜੇ ਸੋਮਵਾਰ ਨੂੰ ਥਾਈ