ਦੋਂਗਹੇ (ਦੱਖਣੀ ਕੋਰੀਆ), 8 ਦਸੰਬਰ

 ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਇੱਕ ਮੈਂਬਰ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਕਾਰਨ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਕੋਰੀਆ ਖ਼ਿਲਾਫ਼ ਬੁੱਧਵਾਰ ਨੂੰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਏਸ਼ੀਅਨ ਹਾਕੀ ਫੈਡਰੇਸ਼ਨ (ਏਐੱਚਐੱਫ) ਦਾ ਬਿਆਨ ਅਜੇ ਆਉਣਾ ਬਾਕੀ ਹੈ ਪਰ ਹਾਕੀ ਇੰਡੀਆ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਖਿਡਾਰੀ ਦਾ ਟੈਸਟ  ਪਾਜ਼ੇਟਿਵ ਆਇਆ ਹੈ।