ਅਕਾਪੁਲਕੋ:ਭਾਰਤ ਦੇ ਰੋਹਨ ਬੋਪੰਨਾ ਤੇ ਪਾਕਿਸਤਾਨ ਦੇ ਐਸਾਮ ਉਲ ਹਕ ਕੁਰੈਸ਼ੀ ਦੀ ਦੁਬਾਰਾ ਬਣੀ ਜੋੜੀ ਨੂੰ ਅੱਜ ਇੱਥੇ ਏਟੀਪੀ 500 ਟੈਨਿਸ ਮੁਕਾਬਲੇ ਵਿੱਚ ਆਪਣੇ ਪਹਿਲੇ ਹੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿੱਚ ਦੂਜੇ ਦਰਜੇ ਦੀ ਜੋੜੀ ਬਰੂਨੋ ਸੋਰੇਸ ਅਤੇ ਜੇਮੀ ਮੱਰੇ ਦਾ ਸਾਹਮਣਾ ਕਰ ਰਹੀ ਭਾਰਤ ਅਤੇ ਪਾਕਿਸਤਾਨ ਦੀ ਜੋੜੀ ਨੂੰ ਪਹਿਲੇ ਦੌਰ ਵਿੱਚ 7-6, 2-6, 1-10 ਨਾਲ ਹਾਰ ਝੱਲਣੀ ਪਈ। ਦੋਹਾਂ ਖਿਡਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਇਸ ਟੂਰਨਾਮੈਂਟ ਵਿੱਚ ਹੀ ਇਕੱਠੇ ਖੇਡ ਰਹੇ ਹਨ।