ਲੰਡਨ, 19 ਨਵੰਬਰ

ਡੌਮੀਨਿਕ ਥੀਮ ਨੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦਿਨ ਦੁਨੀਆਂ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਇੱਕ ਹੋਰ ਮੈਚ ਵਿੱਚ ਮੌਜੂਦਾ ਚੈਂਪੀਅਨ ਸਟੈਫਨੋਸ ਸਿਟਸਿਪਾਸ ਵੀ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਥੀਮ ਨੇ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨਡਾਲ ਨੂੰ ਸਿੱਧੇ ਸੈੱਟਾਂ ਵਿੱਚ 7-6, 7-6 ਨਾਲ ਹਰਾਇਆ। ਫਿਰ ਦਰਸ਼ਕਾਂ ਤੋਂ ਸੱਖਣੇ ਓ2 ਏਰੇਨਾ ਵਿੱਚ ਸ਼ਾਮ ਨੂੰ ਹੋਏ ਮੈਚ ਵਿੱਚ ਸਿਟਸਿਪਾਸ ਨੇ ਆਂਦਰੇ ਰੂਬਲੇਵ ਨੂੰ 6-1, 4-6, 7-6 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।