ਮੁੰਬਈ:ਫਿਲਮ ਤੇ ਟੀਵੀ ਨਿਰਮਾਤਾ ਏਕਤਾ ਕਪੂਰ, ਅਦਾਕਾਰ ਜੌਹਨ ਅਬਰਾਹਮ ਤੇ ਉਸ ਦੀ ਪਤਨੀ ਪ੍ਰਿਆ ਅਤੇ ਅਦਾਕਾਰਾ ਦਿਲਨਾਜ਼ ਇਰਾਨੀ ਨੂੰ ਕਰੋਨਾ ਹੋ ਗਿਆ ਹੈ। ਏਕਤਾ ਕਪੂਰ (46) ਨੇ ਆਪਣੇ ਇੰਸਟਾਗਰਾਮ ਪੇਜ ’ਤੇ ਕਰੋਨਾ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਨਸ਼ਰ ਕੀਤੀ। ਉਸ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਸਟਾਰ ਪਲੱਸ ਦੇ ਸ਼ੋਅ ‘ਕਭੀ ਕਭੀ ਇਤਫਾਕ ਸੇ’ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਸ ਸ਼ੋਅ ਦੀ ਅਦਾਕਾਰਾ ਦਿਲਨਾਜ਼ ਕਰੋਨਾ ਪਾਜ਼ੇਟਿਵ ਪਾਈ ਗਈ ਹੈ ਤੇ ਇਸ ਵੇਲੇ ਘਰ ਵਿਚ ਇਕਾਂਤਵਾਸ ਹੈ। ਨਿਰਮਾਤਾ ਰਾਜੇਸ਼ ਰਾਮ ਸਿੰਘ ਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਅਦਾਕਾਰ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਨਾਲ ਕੰਮ ਕਰਦੇ ਸਾਰੇ ਮੈਂਬਰਾਂ ਦਾ ਕਰੋਨਾ ਟੈਸਟ ਕਰਵਾਇਆ ਗਿਆ ਹੈ। ਸ਼ੋਅ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਅਮਲੇ ਨੂੰ ਸੂਚਨਾ ਦੇ ਕੇ ਕਰੋਨਾ ਨਿਯਮਾਂ ਅਨੁਸਾਰ ਪੂਰੇ ਖੇਤਰ ਦੀ ਸਾਫ਼-ਸਫ਼ਾਈ ਕਰਵਾਈ ਗਈ ਹੈ।