ਮੁੰਬਈ, 1 ਅਗਸਤ

ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅੱਜ ਪਾਰਟੀ ਆਗੂ ਸੰਜੈ ਰਾਊਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਈਡੀ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਐਤਵਾਰ ਦੇਰ ਰਾਤ ਸ਼ਿਵ ਸੈਨਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਸੀ। ਠਾਕਰੇ ਭਨਦੁਪ ਸਥਿਤ ਰਾਊਤ ਦੀ ਰਿਹਾਇਸ਼ ’ਤੇ ਗਏੇ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਅਰਵਿੰਦ ਸਾਵੰਤ, ਵਿਧਾਇਕ ਰਵਿੰਦਰ ਵਾਇਕਰ ਅਤੇ ਮਿਲਿੰਦ ਨਰਵੇਕਰ ਵੀ ਸਨ। ਸ਼ਿਵ ਸੈਨਾ ਮੁਖੀ ਨੇ ਰਾਊਤ ਦੀ ਬਜ਼ੁਰਗ ਮਾਤਾ, ਪਤਨੀ , ਧੀਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅੱਜ ਰਾਊਤ ਦੇ ਭਰਾ ਅਤੇ ਵਿਧਾਇਕ ਸੁਨੀਲ ਰਾਊਤ ਨੇ ਪੀਟੀਆਈ ਨੂੰ ਦੱਸਿਆ ਕਿ ਠਾਕਰੇ ਰਾਊਤ ਦੇ ਪਰਿਵਾਰ ਨਾਲ ਖੜ੍ਹੇ ਹਨ।