ਚੰਡੀਗੜ੍ਹ, 21 ਸਤੰਬਰ

ਗਾਜ਼ੀਆਬਾਦ ਦੇ ਪਿੰਡ ਮੰਡੋਲਾ ਵਿੱਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀਆਂ ਕਬਰਾਂ ਖੋਦ ਲਈਆਂ ਹਨ। ਇਥੇ ਕਿਸਾਨਾਂ ਦਾ ਵੱਖਰੇ ਢੰਗ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ। ਇਥੇ ਬਹੁਮੰਜ਼ਿਲਾ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਛੇ ਪਿੰਡਾਂ ਦੇ ਕਿਸਾਨ ਮਕਾਨ ਵਿਕਾਸ ਪਰਿਸ਼ਦ ਵੱਲੋਂ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੰਡੋਲਾ ਤੇ ਨੇੜੇ ਦੇ 6 ਪਿੰਡਾਂ ਦੀ 2600 ੲੇਕੜ ਜ਼ਮੀਨ ਮਕਾਨ ਵਿਕਾਸ ਪਰਿਸ਼ਦ ਨੇ ਸਾਲ 2000 ਵਿੱਚ ਐਕੁਆਇਰ ਕੀਤੀ ਸੀ। ਕਿਸਾਨ ਢੁਕਵੇਂ ਮੁਆਵਜ਼ੇ ਦੀ ਮੰਗ ਲਈ ਮਰਨ ਵਰਤ ’ਤੇ ਬੈਠੇ ਹਨ।