ਨਵੀਂ ਦਿੱਲੀ, 23 ਦਸੰਬਰ
ਸਰਦੀਆਂ ਦੇ ਮੌਸਮ ਵਿੱਚ ਹਾਲੇ ਤੱਕ ਮੀਂਹ ਨਾ ਪੈਣ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਇਆ ਹੋਇਆ ਹੈ, ਉਥੇ ਸੁੱਕੀ ਠੰਢ ਨੇ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦਾ ਸੀਜ਼ਨ ਖਤਮ ਹੋਣ ਦੇ ਬਾਵਜੂਦ ਹਵਾ ਗੁਣਵੱਤਾ ਸੂਚਕਾਂਕ ਖ਼ਰਾਬ ਤੇ ਬੇਹੱਦ ਖ਼ਰਾਬ ਹੈ। ਮਾਹਿਰਾਂ ਅਨੁਸਾਰ ਆਮ ਤੌਰ ‘ਤੇ ਸਾਲ ਦੇ ਇਸ ਸਮੇਂ ਤੱਕ ਮੈਦਾਨੀ ਖੇਤਰ ਵਿੱਚ ਸਰਦੀਆਂ ਦੀ ਬਾਰਸ਼ ਅਤੇ ਪਹਾੜਾਂ ’ਤੇ ਬਰਫਬਾਰੀ ਦੇ ਘੱਟੋ-ਘੱਟ ਦੋ ਵਾਰ ਹੋ ਜਾਂਦੀ ਹੈ ਪਰ ਹਾਲੇ ਤੱਕ ਅਜਿਹਾ ਕੁੱਝ ਵੀ ਨਹੀਂ ਹੋਇਆ।