ਸਿਓਲ, 2 ਨਵੰਬਰ

ਉੱਤਰੀ ਕੋਰੀਆ ਨੇ ਅੱਜ ਕੋਰੀਆਈ ਖ਼ਿੱਤੇ ਦੇ ਪੂਰਬੀ ਅਤੇ ਪੱਛਮੀ ਤੱਟਾਂ ਦੇ ਨੇੜੇ 10 ਤੋਂ ਵੱਧ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਦੱਖਣੀ ਕੋਰੀਆ ਵਿੱਚ ਖਤਰੇ ਦੇ ਘੁੱਗੂ ਵੱਜਣ ਲੱਗੇ ਤੇ ਲੋਕ ਤਹਿਖਾਨਿਆਂ ਵਿੱਚ ਲੁਕਣ ਲੱਗੇ। ਦੱਖਣੀ ਕੋਰੀਆ ਨੇ ਵੀ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਤਿੰਨ ਮਿਜ਼ਾਈਲਾਂ ਦਾ ਪ੍ਰੀਖਣ ਕਰਕੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਾਂਝਾ ਫੌਜੀ ਅਭਿਆਸ ਕਰਨ ਲਈ ਅਮਰੀਕਾ ਦੀ ਆਲੋਚਨਾ ਕੀਤੀ ਸੀ।