ਦੇਹਰਾਦੂਨ, 18 ਅਕਤੂਬਰ

ਗੁਪਤਕਾਸ਼ੀ ਤੋਂ ਕੇਦਾਰਨਾਥ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਅੱਜ ਜੰਗਲਚੱਟੀ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 7 ਵਿਅਕਤੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਹੋਇਆ। ਖੋਜ ਅਤੇ ਬਚਾਅ ਕਾਰਜ ਲਈ ਟੀਮ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ।