ਨਵੀਂ ਦਿੱਲੀ, 4 ਦਸੰਬਰ

ਉੱਘੇ ਪੱਤਰਕਾਰ ਵਿਨੋਦ ਦੂਆ ਦਾ ਅੱਜ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ ਇੱਥੇ ਅਪੋਲੋ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਸਨ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਤੇ  ਅਦਾਕਾਰਾ-ਹਾਸਰਸ ਕਲਾਕਾਰ ਮਲਿਕਾ ਦੂਆ ਨੇ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਇੱਥੇ ਲੋਧੀ ਰੋਡ ਸਥਿਤ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਸਾਲ ਜੂਨ ਵਿੱਚ ਕਰੋਨਾ ਕਾਰਨ ਉਨ੍ਹਾਂ ਦੀ ਪਤਨੀ ਪਦਮਾਵਤੀ ‘ਚਿੰਨਾ’ ਦੂਆ ਦਾ ਦੇਹਾਂਤ ਹੋ ਗਿਆ ਸੀ। ਵਿਨੋਦ ਦੂਆ ਨੇ ਹਿੰਦੀ ਸਮਾਚਾਰ ਚੈਨਲ ਐੱਨਡੀਟੀਵੀ ਅਤੇ ਦੂਰਦਰਸ਼ਨ ਵਿੱਚ ਵੀ ਕੰਮ ਕੀਤਾ ਸੀ।