ਮਿਲਾਨ (ਦਲਜੀਤ ਮੱਕੜ) ਉੱਘੀ ਫਿਲਮੀ ਹਸਤੀ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਹੋ ਕਿ ਅੱਜ ਕੱਲ ਯੂਰਪ ਆਏ ਹੋਏ ਹਨ। ਬੀਤੇ ਦਿਨੀ ਉਹ ਬਰੇਸ਼ੀਆ ਦੇ ਰੀਗਲ ਰੈਂਸਟੋਰੈੰਟ ਵਿਖੇ ਪਹੁੰਚੇ। ਜਿੱਥੇ ਇਟਲੀ ਦੇ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਐਨ,ਆਰ,ਆਈ ਵਿੰਗ ਇਟਲੀ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਵਾਲ ਨੇ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਨਿੱਘਾ ਸਵਾਗਤ ਕਰਦਿਆਂ ਪ੍ਰੈੱਸ ਕੀਤਾ।ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਕਿਹਾ ਕਿ ਇਟਲੀ ਵਿੱਚ ਵੱਸਦੇ ਪੰਜਾਬੀਆ ਦੇ ਦਿੱਤੇ ਪਿਆਰ ਦੇ ਉਹ ਸਦਾ ਹੀ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਟਲੀ ਦੀ ਧਰਤੀ ਪੰਜਾਬੀਅਤ ਤੇ ਪੰਜਾਬੀ ਭਾਈਚਾਰੇ ਦੀ ਰੰਗਤ ਨਾਲ ਰੰਗ ਦਿੱਤੀ ਹੈ।ਸ. ਲਖਵਿੰਦਰ ਸਿੰਘ ਡੋਗਰਾਵਾਲ ਨੇ ਕਿਹਾ ਕਿ ਕਿ ਅੰਮ੍ਰਿਤਪਾਲ ਸਿੰਘ ਬਿੱਲਾ ਨੂੰ ਸਿੱਖੀ ਸਰੂਪ ਵਿੱਚ ਅਭਿਨੈ ਕਰਦੇ ਦੇਖ ਹੋਰ ਵੀ ਬਹੁਤ ਸਾਰੇ ਸਿੱਖੀ ਸਰੂਪ ਵਾਲੇ ਕਲਾਕਾਰਾਂ ਦਾ ਹੌਸਲਾ ਵਧਿਆ ਹੈ।ਉਹਨਾਂ ਕਿਹਾ ਕਿ ਸਿੱਖੀ ਸਰੂਪ ‘ਚ ਰਹਿੰਦੇ ਹੋਇਆ ਉੱਘੇ ਅਦਾਕਾਰ ਅਮ੍ਰਿਤਪਾਲ ਸਿੰਘ ਉਰਫ ਬਿੱਲਾ ਨੇ ਅਨੇਕਾਂ ਪੰਜਾਬੀ ਧਾਰਮਿਕ ਫਿਲਮਾਂ ‘ਚ ਸਿੱਖੀ ਸਰੂਪ ਵਾਲੇ ਕਿਰਦਾਰ ਨਿਭਾਅ ਚੁੱਕੇ ਹਨ ਅਤੇ ਨਵੀਂ ਪੀੜੀ੍ਹ ਲਈ ਰੋਲ ਮਾਡਲ ਸਾਬਤ ਹੋਏ ਹਨ।ਇਸ ਮੌਕੇ ਜਗਬੀਰ ਸਿੰਘ ਡੋਗਰਾ ਵਾਲਾ,ਜਗਮੀਤ ਸਿੰਘ ਦੁਰਗਾਪੁਰ ਤੇ ਪਰਮਜੀਤ ਸਿੰਘ ਜੋਸਨ ਯੂ ਕੇ ਨੇ ਵੀ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਨਾਲ ਵਿਸੇ਼ਸ ਮਿਲਣੀ ਕੀਤੀ।