ਭੁਬਨੇਸ਼ਵਰ, 14 ਸਤੰਬਰ
ਪੂਰਬੀ ਤੱਟ ਰੇਲਵੇ ਦੇ ਅੰਗੁਲ-ਤਾਲਚਰ ਮਾਰਗ ’ਤੇ ਚੱਲਣ ਵਾਲੀ ਇਕ ਮਾਲਗੱਡੀ ਦੇ ਅੱਧੀ ਦਰਜਨ ਡੱਬੇ ਦੇਰ ਰਾਤ ਪੱਟੜੀਓਂ ਲਹਿ ਗਏ ਅਤੇ ਨਦੀ ਵਿੱਚ ਡਿੱਗ ਗਏ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਡੀ ’ਤੇ ਕਣਕ ਲੱਦੀ ਹੋਈ ਸੀ। ਲੋਕੋ ਪਾਇਲਟ ਅਤੇ ਹੋਰਨਾਂ ਮੁਲਾਜ਼ਮਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਮਿਲੀ ਹੈ।