ਚੰਡੀਗੜ੍ਹ, 3 ਨਵੰਬਰ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਨੇ ਮਾਨਸਾ ਵਿੱਚ ਪੇਸ਼ੀ ਦੌਰਾਨ ਜੇਲ੍ਹ ਸਟਾਫ ’ਤੇ ਉਸ ਦੇ ਸਰੀਰ ਉਪਰ ਇਤਰਾਜ਼ਯੋਗ ਸ਼ਬਦ ਲਿਖਣ ਦੇ ਦੋਸ਼ ਲਾਏ ਹਨ। ਰੰਧਾਵਾ ਨੇ ਏਡੀਜੀਪੀ (ਜੇਲ੍ਹਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਏਡੀਜੀਪੀ (ਜੇਲ੍ਹਾਂ) ਪੀ ਕੇ ਸਿਨਹਾ ਨੇ ਦੱਸਿਆ ਕਿ ਡੀਆਈਜੀ ਫਿਰੋਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜੋ ਭਲਕੇ ਪੁਲੀਸ ਅਧਿਕਾਰੀ ਨੂੰ ਨਾਲ ਲੈ ਕੇ ਜਾਂਚ ਕਰਨਗੇ।