ਉਨਟਾਰੀਓ ਵਿੱਚ ਹੋਏ ਇੱਕ ਭਿਆਨਕ ਟਰੱਕ ਹਾਦਸੇ ਵਿੱਚ ਦੋ ਪੰਜਾਬੀਆਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਨਟਾਰੀਓ ਦੇ ਹਾਈਵੇ 11 ਲਾਗੇ ਲਾਂਗਲੇਕ ਤੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੋ ਟਰੱਕ ਆਹਮੋ ਸਾਹਮਣੇ ਆਪਸ ਵਿੱਚ ਟਕਰਾਏ ਹਨ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਾਸੀ ਪਟਿਆਲਾ ਜੋਕਿ ਮਸ਼ਹੂਰ ਭੰਗੜਾ ਕੋਚ ਵੀ ਰਹੇ ਹਨ ਅਤੇ ਰਾਹੁਲ ਗੁਰੂ ਵਾਸੀ ਮੋਹਾਲੀ ਵਜੋਂ ਹੋਈ ਹੈ ਅਤੇ ਦੋ ਹੋਰ ਸਹਿ ਡਰਾਈਵਰ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਹੈ। ਇਸ ਹਾਈਵੇ ਦੀ ਗੱਲ ਕਰੀਏ ਤਾਂ ਸਿੰਗਲ ਰੋਡ ਹੋਣ ਅਤੇ ਵਧੇਰੇ ਬਰਫਬਾਰੀ ਪੈਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਆਮ ਕਰਕੇ ਸਰਕਾਰ ਤੋਂ ਮੰਗ ਰਹੀ ਹੈ ਕਿ ਇਸ ਹਾਈਵੇ ਨੂੰ ਡਬਲ ਕੀਤਾ ਜਾਵੇ।