ਨਵੀਂ ਦਿੱਲੀ, 29 ਦਸੰਬਰ

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਉਜ਼ਬੇਕਿਸਤਾਨ ਵਿਚ ਭਾਰਤੀ ਕੰਪਨੀ ਵੱਲੋਂ ਤਿਆਰ ਕਥਿਤ ਤੌਰ ’ਤੇ ਖੰਘ ਦਾ ਸਿਰਪ ਪੀਣ ਕਾਰਨ 18 ਬੱਚਿਆਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਬੱਚਿਆਂ ਨੇ ਨੋਇਡਾ ਸਥਿਤ ਮੈਰੀਅਨ ਬਾਇਓਟੈੱਕ ਵੱਲੋਂ ਤਿਅਰ ਖੰਘ ਦੇ ਸਿਰਪ ‘ਡਾਕ-1 ਮੈਕਸ’ ਦਾ ਸੇਵਨ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਮਾਮਲੇ ਦੀ ਜਾਂਚ ਤੇ ਪੁੱਛ ਪੜਤਾਲ ਕਰ ਰਹੀਆਂ ਹਨ।