ਨਵੀਂ ਦਿੱਲੀ, 8 ਫਰਵਰੀ

ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਘੱਟ ਗਿਣਤੀ ਵਰਗ ਦੀਆਂ ਜਾਨਾਂ ਤੇ ਜਾਇਦਾਦਾਂ ਦੀ ਰੱਖਿਆ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਪਾਸਟਰ ਵੀਲੀਅਮ ਸਿਰਾਜ ਦੇ ਹੱਤਿਆਰਿਆਂ ਤੇ ਜ਼ਖ਼ਮੀ ਪਾਸਟਰ ਪੈਟਰਿਕ ਨਾਈਮ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਮੰਗੀ। ਇਹ ਰੋਸ ਪ੍ਰਦਰਸ਼ਨ ਕਰਾਚੀ ਪ੍ਰੈਸ ਕਲੱਬ ਅੱਗੇ ਕੀਤਾ ਗਿਆ ਤੇ ਮੁਤਾਹਿਦਾ ਮਸੀਹੀ ਕੌਂਸਿਲ ਦੇ ਚੇਅਰਮੈਨ ਨੋਇਲ ਇਜਾਜ਼ ਨੇ ਕਿਹਾ ਕਿ ਇਨ੍ਹਾਂ ਹਿੰਸਕ ਘਟਨਾਵਾਂ ਕਾਰਨ ਈਸਾਈ ਭਾਈਚਾਰਾ ਖੁਦ ਨੂੰ ਪਾਕਿਸਤਾਨ ਵਿੱਚ ਅਸੁਰੱਖਿਅਤ ਮੰਨ ਰਿਹਾ ਹੈ।