ਨਵੀਂ ਦਿੱਲੀ, 16 ਸਤੰਬਰ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਉੱਤਰੀ ਭਾਰਤ ਦੇ ਹਵਾਲਾ ਕਾਮਿਆਂ ਵਿਰੁੱਧ ਕਈ ਸ਼ਹਿਰਾਂ ਵਿੱਚ ਛਾਪੇ ਦੌਰਾਨ 4 ਕਰੋੜ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਮੁਦਰਾ ਅਤੇ ਸੋਨਾ ਅਤੇ ਚਾਂਦੀ ਜ਼ਬਤ ਕੀਤੇ। ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਇਹ ਛਾਪੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਅਤੇ ਪਾਲ ਮਰਚੈਂਟਸ ਲਿਮਟਿਡ, ਕੁਇੱਕ ਫਾਰੈਕਸ ਲਿਮਟਿਡ, ਸੁਪਾਮਾ ਫਾਰੈਕਸ ਪ੍ਰਾਈਵੇਟ ਲਿਮਟਿਡ ਅਤੇ ਕੁਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕਾਂ ਤੇ ਸਹਿਯੋਗੀਆਂ ਖ਼ਿਲਾਫ਼ ਮੁਹਾਲੀ, ਜਲੰਧਰ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਵਿੱਚ ਮਾਰੇ ਗਏ।