ਮੁੰਬਈ, 11 ਮਈ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਜਯੰਤ ਨੂੰ ਬੁਨਿਆਦੀ ਢਾਂਚਾ ਵਿਕਾਸ ਅਤੇ ਵਿੱਤੀ ਸੇਵਾ ਕੰਪਨੀ ‘ਇਨਫਰਾਸਟ੍ਰਕਚਰ ਲੀਜ਼ਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼’ (ਆਈਐੱਲਐਂਡਐੱਫਐੱਸ) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛ ਪੜਤਾਲ ਲਈ ਤਲਬ ਕੀਤਾ ਹੈ। ਪਾਟਿਲ (61), ਜੋ ਐੱਨਸੀਪੀ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਹਨ, ਨੂੰ ਸ਼ੁੱਕਰਵਾਰ ਨੂੰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ‘ਚ ਇਸਲਾਮਪੁਰ ਸੀਟ ਤੋਂ ਵਿਧਾਇਕ ਪਾਟਿਲ ਦਾ ਬਿਆਨ ਦੱਖਣੀ ਮੁੰਬਈ ‘ਚ ਬੈਲਾਰਡ ਅਸਟੇਟ ਸਥਿਤ ਡਾਇਰੈਕਟੋਰੇਟ ਦੇ ਦਫਤਰ ‘ਚ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।