ਮੁੰਬਈ:ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਅੱਜ ਸੋਸ਼ਲ ਮਡੀਆ ’ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਪਰ ਇਸ ਦੌਰਾਨ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਨੂੰ ‘ਸੰਡੇ ਸੈਲਫੀ ਕਹੇ ਜਾਂ ਸੰਡੇ ਸਟੇਟ ਆਫ ਮਾਈਂਡ’। ਤਸਵੀਰ ਵਿੱਚ ਉਹ ਵੱਖਰੇ ਅੰਦਾਜ਼ ਵਿੱਚ ਕੈਮਰੇ ਵੱਲ ਦੇਖਦੀ ਨਜ਼ਰ ਆ ਰਹੀ ਹੈ। ਉਸ ਨੇ ਹਲਕੇ ਨੀਲੇ ਰੰਗ ਦੀ ਪੁਸ਼ਾਕ ਅਤੇ ਗਲੇ ਵਿਚ ਚਾਂਦੀ ਰੰਗਾ ਹਾਰ ਪਹਿਨਿਆ ਹੋਇਆ ਹੈ। ਤਸਵੀਰ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ, ‘‘ਸੰਡੇ ਸੈਲਫੀ ਜਾਂ ਸੰਡੇ ਸਟੇਟ ਆਫ ਮਾਈਂਡ। ਫ਼ੈਸਲਾ ਤੁਸੀਂ ਕਰੋ।’’ ਸੋਨਾਕਸ਼ੀ ਵੱਡੇ ਪਰਦੇ ’ਤੇ ਆਖ਼ਰੀ ਵਾਰ ਸਲਮਾਨ ਖਾਨ ਦੀ ਫਿਲਮ ‘ਦਬੰਗ-3’ ਵਿੱਚ ਨਜ਼ਰ ਆਈ ਸੀ। ਆਉਂਦੇ ਦਿਨਾਂ ’ਚ ਉਹ ‘ਭੁੱਜ: ਦਿ ਪਰਾਈਡ ਆਫ ਇੰਡੀਆ’ ਵਿੱਚ ਅਜੈ ਦੇਵਗਨ, ਸੰਜੈ ਦੱਤ, ਐਮੀ ਵਿਰਕ ਤੇ ਨੂਰਾ ਫਤੇਹੀ ਨਾਲ ਨਜ਼ਰ ਆਵੇਗੀ।