ਸੰਗਰੂਰ, 23 ਜੁਲਾਈ: ਵਧੀਕ ਜ਼ਿਲ੍ਹਾ ਮੈਜਿਸਟਰੇਟ  ਰਾਜੇਸ ਤ੍ਰਿਪਾਠੀ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਇੰਮੀਗ੍ਰੇਸ਼ਨ ਸਰਵਿਸ ਪ੍ਰੋਵਾਈਡਰ ਦਫ਼ਤਰਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਵਜ੍ਹੇ ਤੋਂ ਸ਼ਾਮ 4 ਵਜ੍ਹੇ ਤੱਕ ਖੋਲਣ ਦੀ ਇਜਾਜਤ ਦਿੱਤੀ ਜਾਂਦੀ ਹੈ। ਹੁਕਮ ਮੁਤਾਬਿਕ ਇਹ ਦਫਤਰ  ਕੇਵਲ ਦਫ਼ਤਰੀ ਕੰਮ ਨਾਲ ਸਬੰਧਤ ਹੀ ਪਬਲਿਕ ਡੀਲਿੰਗ ਕਰ ਸਕਣਗੇ, ਕੋਚਿੰਗ ਇੰਸਟੀਚਿਉਟ (ਆਈਲਟਸ) ਵਾਂਗ ਕੰਮ ਕਰਨ ਦੀ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ ਦੁਕਾਨਾਂ ਅਤੇ ਉਥੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਾਫ਼-ਸਫ਼ਾਈ (ਸੈਨੀਟੇਸ਼ਨ ਤੇ ਹਾਈਜੀਨ) ਸਬੰਧੀ ਜਾਰੀ ਕੀਤੀ ਐਡਵਾਇਜ਼ਰੀ ਦੀ ਪਾਲਣਾ ਸਬੰਧਤ ਦਫ਼ਤਰ ਮਾਲਕ ਯਕੀਨੀ ਬਣਾਉਣਗੇ।

ਹੁਕਮ ‘ਚ ਅੱਗੇ ਦੱਸਿਆ ਕਿ ਹੈਲਥ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ, ਦਸਤਾਨੇ, ਹੱਥ ਧੋਣਾ ਅਤੇ ਹੋਰ ਸਮੇਂ ਸਮੇਂ ਤੇ ਜਾਰੀ ਕੀਤੀਆ ਸਾਵਧਾਨੀਆਂ ਵਰਤੀਆ ਜਾਣ। ਇਕ ਦੂਜੇ ਨਾਲ ਗੱਲਬਾਤ ਦੌਰਾਨ ਨਿਸ਼ਚਿਤ ਦੂਰੀ ਵਰਤੀ ਜਾਵੇ। ਇਹ ਸੰਸਥਾਵਾਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਕੋਵਿਡ-19 ਸਬੰਧੀ ਕੀਤੀਆ ਹਦਾਇਤਾਂ/ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ‘ਚ ਅਪਰਾਧਿਕ ਮੁਕੱਦਮਾ ਦਰਜ਼ ਕੀਤਾ ਜਾਵੇਗਾ। ਇਹ ਹੁਕਮ ਜ਼ਿਲ੍ਹੇ ਦੇ ਕੰਨਟੇਨਮਿੰਟ ਜ਼ੋਨ ਵਿੱਚ ਲਾਗੂ ਨਹੀ ਹੋਵੇਗਾ।

ਹੁਕਮ ਨੂੰ ਲਾਗੂ ਕਰਵਾਉਣ ਅਤੇ ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਵਾਉਣ ਲਈ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਜ਼ਿਲ੍ਹਾ ਸੰਗਰੂਰ ਜਿੰਮੇਵਾਰ ਹੋਣਗੇ।