ਇੰਦੌਰ, 1 ਮਾਰਚ
ਆਸਟਰੇਲੀਆ ਨੇ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ ਭਾਰਤ ਦੀਆਂ 109 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ’ਤੇ 156 ਦੌੜਾਂ ਬਣਾ ਕੇ 47 ਦੌੜਾਂ ਦੀ ਲੀਡ ਲੈ ਲਈ ਹੈ। ਆਸਟਰੇਲੀਆ ਲਈ ਉਸਮਾਨ ਖਵਾਜਾ ਨੇ 60 ਅਤੇ ਮਾਰਨਸ ਲਾਬੂਸ਼ੇਨ ਨੇ 31 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ ਚਾਰੋਂ ਵਿਕਟਾਂ ਲਈਆਂ।ਇਸ ਤੋਂ ਪਹਿਲਾਂ ਭਾਰਤ ਆਪਣੀ ਪਹਿਲੀ ਪਾਰੀ ਵਿੱਚ 109 ਦੌੜਾਂ ‘ਤੇ ਢੇਰ ਹੋ ਗਿਆ। ਭਾਰਤ ਲਈ ਸਿਰਫ਼ ਵਿਰਾਟ ਕੋਹਲੀ (22) ਅਤੇ ਸ਼ੁਭਮਨ ਗਿੱਲ (21) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ। ਆਸਟਰੇਲੀਆ ਲਈ ਮੈਥਿਊ ਕੁਹਨੇਮੈਨ ਨੇ ਪੰਜ ਵਿਕਟਾਂ ਲਈਆਂ, ਜਦਕਿ ਨਾਥਨ ਲਿਓਨ ਨੇ ਤਿੰਨ ਵਿਕਟਾਂ ਲਈਆਂ।ਇਥੇ ਸਪਿੰਨਰਾਂ ਪੱਖੀ ਪਿੱਚ ‘ਤੇ ਭਾਰਤ ਦੀ ਹਮਲਾਵਰ ਰਣਨੀਤੀ ਮਹਿੰਗੀ ਸਾਬਤ ਹੋਈ ਤੇ ਆਸਟਰੇਲੀਆ ਨੇ ਅੱਜ ਦੁਪਹਿਰ ਦੇ ਖਾਣੇ ਤੱਕ ਮੇਜ਼ਬਾਨ ਟੀਮ ਨੂੰ ਸੱਤ ਵਿਕਟਾਂ ‘ਤੇ 84 ਦੌੜਾਂ ‘ਤੇ ਲਿਆ ਕੇ ਉਸ ਦੀ ਹਾਲਤ ਖ਼ਰਾਬ ਕਰ ਦਿੱਤੀ। ਪਹਿਲੇ ਦੋ ਟੈਸਟ ਮੈਚਾਂ ਦੀ ਤਰ੍ਹਾਂ ਪਿੱਚ ਤੋਂ ਸਪਿੰਨਰਾਂ ਨੂੰ ਕਾਫੀ ਮਦਦ ਮਿਲਣ ਦੀ ਉਮੀਦ ਸੀ ਪਰ ਹੋਲਕਰ ਸਟੇਡੀਅਮ ਦੀ ਪਿੱਚ ਨੇ ਪਹਿਲੇ ਘੰਟੇ ‘ਚ ਕਾਫੀ ਟਰਨ ਲਿਆ।ਰੋ ਹਿਤ ਸ਼ਰਮਾ (12), ਰਵਿੰਦਰ ਜਡੇਜਾ (4) ਅਤੇ ਸ਼੍ਰੇਅਸ ਅਈਅਰ (0) ਹਮਲਾਵਰ ਰੁਖ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਏ। ਵਿਰਾਟ ਕੋਹਲੀ (52 ਗੇਂਦਾਂ ‘ਤੇ 22 ਦੌੜਾਂ) ਚੰਗਾ ਖੇਡ ਰਿਹਾ ਸੀ ਪਰ ਸੈਸ਼ਨ ਦੇ ਅੰਤਮ ਪਲਾਂ ‘ਚ ਟੌਡ ਮਰਫੀ ਨੇ ਉਸ ਨੂੰ ਆਊਟ ਕੀਤਾ। ਮੈਥਿਊ ਕੁਹਨੇਮੈਨ) ਅਤੇ ਤਜਰਬੇਕਾਰ ਆਫ ਸਪਿੰਨਰ ਨਾਥਨ ਲਿਓਨ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਸੀਰੀਜ਼ ‘ਚ ਪਹਿਲੀ ਵਾਰ ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਨੇ ਉਮੀਦ ਮੁਤਾਬਕ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।