ਨਵੀਂ ਦਿੱਲੀ:ਬੈਡਮਿੰਟਨ ਵਿਸ਼ਵ ਫੈਡਰੇਸ਼ਨ ਨੇ ਅੱਜ ਮੈਚ ਫਿਕਸਿੰਗ, ਹੇਰਾਫੇਰੀ ਅਤੇ ਸੱਟੇਬਾਜ਼ੀ ਦੇ ਦੋਸ਼ ਹੇਠ ਇੰਡੋਨੇਸ਼ੀਆ ਦੇ ਤਿੰਨ ਬੈਡਮਿੰਟਨ ਖਿਡਾਰੀਆਂ ’ਤੇ ਉਮਰ ਭਰ ਲਈ ਪਾਬੰਦੀ ਲਾ ਦਿੱਤੀ ਹੈ। ਖੇਡ ਸੰਸਥਾ ਨੇ ਕਿਹਾ ਕਿ ਇੰਡੋਨੇਸ਼ੀਆ ਦੇ ਅੱਠ ਖਿਡਾਰੀਆਂ ਨੇ ਮੈਚ ਫਿਕਸਿੰਗ, ਮੈਚ ਹੇਰਾਫੇਰੀ ਤੇ ਸੱਟੇਬਾਜ਼ੀ ਨਾਲ ਜੁੜੇ ਬੀਡਬਲਯੂਐੱਫ ਦੇ ਨਿਯਮਾਂ ਦੀ ਉਲੰਘਣਾ ਕੀਤਾ ਹੈ। ਇਨ੍ਹਾਂ ’ਚੋਂ ਤਿੰਨ ਨੇ ਇਸ ਕੰਮ ਲਈ ਬਾਕੀਆਂ ਨਾਲ ਤਾਲਮੇਲ ਕੀਤਾ। ਇਸ ਕਰਕੇ ਇਨ੍ਹਾਂ ਤਿੰਨਾਂ ’ਤੇ ਬੈਡਮਿੰਟਨ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਪੰਜ ਜਣਿਆਂ ’ਤੇ 6 ਤੋਂ 12 ਸਾਲ ਲਈ ਪਾਬੰਦੀ ਲਾਈ ਗਈ ਹੈ।