ਵੇਲਸ:ਗ੍ਰਿਗੋਰ ਦਮਿਤ੍ਰੋਵ ਨੇ ਬੀਐੱਨਪੀ ਪਰੀਬਸ ਓਪਨ ਦੇ ਚੌਥੇ ਗੇੜ ’ਚ ਚੋਟੀ ਦਰਜਾ ਪ੍ਰਾਪਤ ਡੈਨੀਅਲ ਮੈਦਵੇਦੇਵ ਨੂੰ 4-6, 6-4, 6-3 ਨਾਲ ਹਰਾਇਆ। ਇਸਦੇ ਨਾਲ ਹੀ ਏਟੀਪੀ ਡਬਲਿਯੂਟੀਏ ਟੂਰਨਾਮੈਂਟ ਵਿੱਚ ਮਹਿਲਾ-ਪੁਰਸ਼ ਦੋਵਾਂ ਵਰਗਾਂ ’ਚੋਂ ਸਿਖਰਲੇ ਦੋ ਖਿਡਾਰੀ ਬਾਹਰ ਹੋ ਚੁੱਕੇ ਹਨ। ਕੈਰੋਲਿਨਾ ਪਿਲਸਕੋਵਾ ਤੀਜੇ ਗੇੜ ਵਿੱਚ ਹਾਰ ਗਈ, ਜਦਕਿ ਦੂਜੇ ਨੰਬਰ ਦੀ ਖਿਡਾਰਨ ਈਗਾ ਸਿਵਯਾਤੇਕ ਨੂੰ ਚੌਥੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਪੰਜਵਾਂ ਖਿਤਾਬ ਜਿੱਤਣ ਦੀ ਦੌੜ ’ਚ ਜੁਟੇ ਅਮਰੀਕੀ ਓਪਨ ਚੈਂਪੀਅਨ ਮੈਦਵੇਦੇਵ ਨੇ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਮੈਚ ਗੁਆ ਲਿਆ।














