ਕ੍ਰਾਈਸਟਚਰਚ, 2 ਨਵੰਬਰ
ਜੇਮਜ਼ ਵਿਨਜ਼ ਦੇ ਪਹਿਲੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਇਥੇ ਸ਼ੁਰੂਆਤੀ ਟਵੰਟੀ-20 ਕੌਮਾਂਤਰੀ ਮੈਚ ’ਚ ਨਿਊਜ਼ੀਲੈਂਡ ’ਤੇ ਸੱਤ ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਮਹਿਮਾਨ ਟੀਮ ਲਈ ਵਿਨਜ਼ ਸਿਖਰਲੇ ਬੱਲੇਬਾਜ਼ ਰਹੇ। ਉਸ ਨੇ 59 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਇੰਗਲੈਂਡ ਵੱਲਂ ਦਿੱਤੇ ਗਏ 154 ਦੌੜਾਂ ਦੇ ਟੀਚੇ ਨੂੰ 18.3 ਓਵਰ ’ਚ ਹਾਸਲ ਕਰ ਲਿਆ। ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਕਰਨ ਲਈ ਬੁਲਾਇਆ ਜਿਸ ਨੇ ਰਾਸ ਟੇਲਰ ਦੀਆਂ 44 ਦੌੜਾਂ, ਟਿਮ ਸੇਫਰਟ ਦੀਆਂ 32 ਦੌੜਾਂ ਅਤੇ ਡੇਰਿਲ ਮਿਸ਼ੇਲ ਦੀਆਂ ਨਾਬਾਦ 30 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ’ਚ ਪੰਜ ਵਿਕਟਾਂ ’ਤੇ 153 ਦੌੜਾਂ ਬਣਾਈਆਂ। ਕਈ ਸੀਨੀਅਰ ਖਿਡਾਰੀਆਂ ਦੇ ਬਿਨਾਂ ਖੇਡ ਰਹੀ ਇੰਗਲੈਂਡ ਦੀ ਟੀਮ ਨੇ ਇਸ ਤੋਂ ਬਾਅਦ ਵਿਨਜ਼ ਦੀ ਅਰਧ ਸੈਂਕੜੇ ਦੀ ਪਾਰੀ ਦੀ ਬਦੌਲਤ ਸੱਤ ਵਿਕਆਂ ’ਤੇ ਜਿੱਤ ਹਾਸਲ ਕੀਤੀ ਜਿਸ ਨੇ 38 ਗੇਂਦਾਂ ’ਚ ਸੱਤ ਚੌਕੇ ਅਤੇ ਦੋ ਛੱਕੇ ਲਗਾਏ। ਸਲਾਮੀ ਬੱਲੇਬਾਜ਼ ਜਾਨੀ ਬੇਯਰਸਟੋ ਨੇ 35 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਕਰਾਈ। ਸਪਿੰਨਰ ਮਿਸ਼ੇਲ ਸੈਂਟਨਰ ਅਤੇ ਸਾਥੀ ਸਪਿੰਨਰ ਈਸ਼ ਸੋਢੀ ਨੇ ਇੰਗਲੈਂਡ ਦੀ ਦੌੌੜਾਂ ਦੀ ਗਤੀ ਦੀ ਥੋੜ੍ਹੀ ਲਗਾਮ ਕਸੀ ਜਿਸ ਤੋਂ ਬਾਅਦ ਵਿਨਸ ਅਤੇ ਕਪਤਾਨ ਇਯੋਨ ਮਾਰਗਰਨ (ਨਾਬਾਦ 34) ਨੇ 54 ਦੌੜਾਂ ਦੀ ਭਾਈਵਾਲੀ ਨਿਭਾਈ।